ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 17 ਸਤੰਬਰ
ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਧਮੋਲੀ ਦੇ ਦਫ਼ਤਰ ਵਿੱਚ ਬਲਾਕ ਪ੍ਰਧਾਨ ਦਿਨੇਸ਼ ਮਹਿਤਾ, ਇਸਲਾਮ ਅਲੀ, ਕੁਲਦੀਪ ਸਿੰਘ, ਸਿਕੰਦਰ ਸਿੰਘ ਸ਼ਾਮਲ ਵੱਲੋਂ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਸਬੰਧੀ ਇਕ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਵਿਚ ਜ਼ਿਲ੍ਹਾ ਪਟਿਆਲਾ ਤੋਂ ਵੱਖ-ਵੱਖ ਅਦਾਰਿਆਂ ਦੇ ਨਵਨਿਯੁਕਤ ਚੇਅਰਮੈਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ, ਪ੍ਰਵੀਨ ਛਾਬੜਾ ਨਗਰ ਸੁਧਾਰ ਟਰੱਸਟ ਰਾਜਪੁਰਾ ਅਤੇ ਜੱਸੀ ਸੋਹੀਆ ਵਾਲਾ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਗਈ। ਸਮਾਗਮ ਨੂੰ ਇੰਦਰਜੀਤ ਸਿੰਘ ਸੰਧੂ, ਤਜਿੰਦਰ ਮਹਿਤਾ, ਅਮਰੀਕ ਸਿੰਘ ਬੰਗੜ, ਸੁਭਾਸ਼ ਸ਼ਰਮਾ ਨੇ ਸੰਬੋਧਨ ਕੀਤਾ।ਇਸ ਮੌਕੇ ਬੰਤ ਸਿੰਘ, ਕੈਪਟਨ ਸ਼ੇਰ ਸਿੰਘ, ਕੀਰਤ ਸਿੰਘ ਸੇਹਰਾ, ਗੋਨੀ ਬੇਦੀ, ਗੁਰਮੀਤ ਸਿੰਘ ਉਪਲਹੇੜੀ, ਨਛੱਤਰ ਸਿੰਘ ਮਾਣਕਪੁਰ, ਬਬਲੂ, ਹਰਪ੍ਰੀਤ ਧਮੌਲੀ, ਦਵਿੰਦਰ ਲੂਥਰਾ, ਮਦਨ ਬੱਬਰ, ਜਗਦੀਸ਼ ਸਲਾਮਪੁਰ, ਗੁਰਪਾਲ ਸਿੰਘ ਬੇਦੀ, ਅਮਰਜੀਤ ਸਿੰਘ, ਜਰਨੈਲ ਸਿੰਘ, ਦਵਿੰਦਰ ਧਮੌਲੀ, ਭਿੰਦਰ ਸਿੰਘ, ਅੰਗਰੇਜ ਸਿੰਘ, ਅਲੀ ਸਨੌਰ ਆਦਿ ਹਾਜ਼ਰ ਸਨ।