ਦੇਵੀਗੜ੍ਹ: ਸਥਾਨਕ ਸੰਸਥਾ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ, ਦੇਵੀਗੜ੍ਹ ਦੇ ਸਮੀਰ ਮੁਹੰਮਦ ਅਤੇ ਰੋਹਿਤ ਕੁਮਾਰ ਨੇ ਪੰਜਾਬ ਦੀ ਹੈਂਡਬਾਲ ਟੀਮ ਦੇ ਮੁੱਖ ਖਿਡਾਰੀਆਂ ਵਜੋਂ ਖੇਲੋ ਇੰਡੀਆ ਯੂਥ ਗੇਮਜ਼ 2022 ਜੋ ਕਿ ਪੰਚਕੂਲਾ ਵਿੱਚ ਹੋਈਆਂ ਸਨ, ਵਿਚ ਹਿੱਸਾ ਲਿਆ। ਸਕੂਲ ਦੇ ਡਾਇਰੈਕਟਰ ਭੂਪਿੰਦਰ ਸਿੰਘ, ਪ੍ਰੈਜੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਤੇਜਿੰਦਰਪਾਲ ਕੌਰ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ। ਸਮੀਰ ਮੁਹੰਮਦ ਅਤੇ ਰੋਹਿਤ ਕੁਮਾਰ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਹਰ ਪੱਖੋਂ ਆਪਣਾ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ