ਸਨੌਰ: ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜੋ ਪੰਜਾਬ ਅਤੇ ਪੰਜਾਬੀਅਤ ਸਮੇਤ ਲੋਕ ਹਿੱਤਾਂ ਦੀ ਵੀ ਪਹਿਰੇਦਾਰ ਵੀ ਹੈ। ਇਸ ਗੱਲ ਦਾ ਪ੍ਰਗਟਾਵਾ ਕੁਝ ਹੀ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਥਾਪੇ ਗਏ ਹਲਕਾ ਸਨੌਰ ਦੇ ਪਿੰਡ ਸੈਫਦੀਪੁਰ ਵਾਸੀ ਬਲਵਿੰਦਰ ਸਿੰਘ ਸੈਫਦੀਪੁਰ ਨੇ ਆਪਣੇ ਸਨਮਾਨ ਸਮਾਗਮ ਮੌਕੇ ਕੀਤਾ। ਇਸ ਮੌਕੇ ਭੁਪਿੰਦਰ ਵਿਰਕ, ਸੁਖਵਿੰਦਰ ਵਿਰਕ, ਸਰਪੰਚ ਗੁਰਪ੍ਰੀਤ ਵਿਰਕ, ਸੁਲੇਮਾਨ, ਸੁਖਚੈਨ ਸਿੰਘ, ਨਵਾਬ ਸਿੰਘ , ਅਜੈਬ ਸਿੰਘ, ਹਰਭਜਨ ਘੁੰਮਣ, ਜਸਵੰਤ ਸਿੰਘ ਅਤੇ ਜੋਗਿੰਦਰ ਸਿੰਘ ਆਦਿ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਬਲਵਿੰਦਰ ਸੈਫ਼ਦੀਪੁਰ, ਜੋ ਕਿ ‘ਭਾਊ ਭਾਈਚਾਰਾ ਸੰਗਠਨ’ ਦੇ ਕੌਮੀ ਪ੍ਰਧਾਨ ਵਜੋਂ ਵੀ ਪ੍ਰਸਿੱਧ ਹਨ, ਨੇ ਇਸ ਨਿਯੁਕਤੀ ਲਈ ਸੁਖਬੀਰ ਬਾਦਲ ਅਤੇ ਪ੍ਰੋ. ਚੰਦੂਮਾਜਰਾ ਸਮੇਤ ਚਰਨਜੀਤ ਬਰਾੜ ਦਾ ਵੀ ਧੰਨਵਾਦ ਕੀਤਾ ਤੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਓਣ ਦਾ ਭਰੋਸਾ ਦਿਵਾਇਆ। -ਖੇਤਰੀ ਪ੍ਰਤੀਨਿਧ