ਪੱਤਰ ਪ੍ਰੇਰਕ
ਦੇਵੀਗੜ, 8 ਸਤੰਬਰ
ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ ਛੰਨਾਂ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ 2022’ ਦੌਰਾਨ ਜ਼ੋਨ ਭੁੰਨਰਹੇੜੀ ਵਿੱਚ ਦੇ ਖੇਡ ਮੁਕਾਬਲਿਆਂ ’ਚ ਵੱਡੀਆਂ ਮੱਲਾਂ ਮਾਰੀਆਂ ਹਨ। ਅੰਡਰ-14 ਉਮਰ ਵਰਗ ਦੀ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਗੁਰਵਿੰਦਰ ਸਿੰਘ ਅਤੇ ਸਾਗਰ ਪਾਂਚਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਦੀ 200 ਮੀਟਰ ਦੌੜ ਵਿੱਚ ਕਰਨ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 ਵਿੱਚ ਲੜਕਿਆਂ ਦੀ ਰੱਸਾਕਸ਼ੀ ਟੀਮ ਨੇ ਪੰਜੌਲਾ ਸਕੂਲ ਦੀ ਟੀਮ ਨੂੰ ਫਾਈਨਲ ਵਿੱਚ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹੇ ਵਿੱਚ ਪ੍ਰਵੇਸ਼ ਕੀਤਾ। ਅੰਡਰ- 14 ਵਿੱਚ ਲੜਕਿਆਂ ਦੀ ਰੱਸਾਕਸ਼ੀ ਟੀਮ ਨੇ ਮਾਤਾ ਗੁਜਰੀ ਸਕੂਲ ਦੀ ਟੀਮ ਨਾਲ ਮੁਕਾਬਲਾ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹਖੇੜੀ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਜ਼ੋਨ ਭੁੰਨਰਹੇੜੀ ਦੇ ਖੇਡ ਮੁਕਾਬਲਿਆਂ ਦੌਰਾਨ ਰੱਸਾਕਸ਼ੀ ਵਿੱਚ ਅੰਡਰ 17 ਲੜਕਿਆਂ ਦੀ ਟੀਮ ਨੇ ਪਹਿਲਾ ਤੇ ਅੰਡਰ 14 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਘਨੌਰ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਯੂਨੀਵਰਸਿਟੀ ਕਾਲਜ ਘਨੌਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਰੇਖਾ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਕਾਲਜ ਦੀਆਂ ਲੜਕੀਆਂ ਨੇ ਫੁਟਬਾਲ, ਖੋ-ਖੋ ਤੇ ਰੱਸਾਕਸ਼ੀ ’ਚ ਸੋਨ ਤਗ਼ਮਾ, ਕਬੱਡੀ ਨੈਸ਼ਨਲ ਸਟਾਈਲ ’ਚ ਲੜਕਿਆਂ ਨੇ ਸੋਨ ਤਗ਼ਮਾ, ਲੜਕੀਆਂ ਨੇ ਚਾਂਦੀ, ਵਾਲੀਬਾਲ ਵਿੱਚ ਲੜਕਿਆਂ ਨੇ ਚਾਂਦੀ ਤਗ਼ਮਾ ਜਿੱਤਿਆ। ਅਥਲੈਟਿਕਸ ਵਿੱਚ ਸੱਤ ਸੋਨ ਤਸ਼ਮੇ ਜਿੱਤੇ ਹਨ।
ਅਕਾਲ ਅਕੈਡਮੀ ਧਰਮਗੜ੍ਹ ਛੰਨਾ ਦੇ ਬੱਚਿਆਂ ਨੇ ਮੱਲਾਂ ਮਾਰੀਆਂ
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਅਕਾਲ ਅਕੈਡਮੀ ਧਰਮਗੜ੍ਹ ਛੰਨਾ ਦੀਆਂ ਅੰਡਰ-14 ਸਾਲ ਮੁੰਡੇ ਤੇ ਕੁੜੀਆਂ ਅਤੇ ਅੰਡਰ 17 ਕੁੜੀਆਂ ਦੀਆਂ ਟੀਮਾਂ ਨੇ ਜ਼ੋਨ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਭਾਗ ਲਿਆ। ਅਕੈਡਮੀ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਦੱਸਿਆ ਕਿ ਅੰਡਰ 14 ਮੁੰਡਿਆਂ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਤੇ ਅੰਡਰ 14 ਕੁੜੀਆਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਪੰਜਾਬ ਖੇਡ ਮੇਲੇ ਵਿੱਚ ਵੀ ਬੱਚਿਆਂ ਨੇ ਫੁਟਬਾਲ ਅਤੇ ਅਥਲੈਟਿਕਸ ਵਿੱਚ ਭਾਗ ਲਿਆ, ਜਿਸ ਵਿੱਚ ਅੰਡਰ 14 ਕੁੜੀਆਂ ਨੇ ਪਹਿਲੀ ਪਅਤੇ ਅੰਡਰ 14 ਮੁੰਡਿਆਂ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਅਥਲੈਟਿਕਸ ਵਿੱਚ ਰਮਨਦੀਪ ਕੌਰ ਨੇ 100 ਮੀਟਰ ਦੌੜ ’ਚ ਪਹਿਲਾ, ਹਰਮੀਨ ਕੌਰ ਨੇ ਗੋਲਾ ਸੁੱਟਣ ਵਿੱਚ ਪਹਿਲਾ ਤੇ ਅਵੀਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹਰਮੀਤ ਕੌਰ ਤੇ ਰਮਨਦੀਪ ਕੌਰ ਨੇ ਡਿਸਕਸ ਥਰੋਅ ਵਿੱਚ ਦੂਜਾ ਤੇ ਤੀਜਾ ਸਥਾਨ ਲਿਆ। ਅੰਡਰ 14 ਸਾਲ ਰਿਲੇਅ ਦੌੜ ਵਿੱਚ ਨਵਦੀਪ ਕੌਰ, ਪ੍ਰਭਜੋਤ ਕੌਰ, ਹਰਨੀਤ ਕੌਰ ਅਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।