ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤੰਬਰ
ਪੰਜਾਬ ਹੋਮ-ਗਾਰਡ ਦੇ ਡੀਜੀਪੀ ਸ੍ਰੀ ਵੀਕੇ ਭਾਵੜਾ ਨੇ ਅੱਜ ਪਟਿਆਲਾ ਫੇਰੀ ਦੌਰਾਨ ਇੱਥੇ ਹੋਮਗਾਰਡ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਵਿੱਚ ਹੋਮਗਾਰਡ ਦੇ ਜ਼ਿਲ੍ਹਾ ਕਮਾਡੈਂਟ ਰਾਏ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਏ ਸੰਖੇਪ ਸਨਮਾਨ ਦੌਰਾਨ ਹੋਮਗਾਰਡ ਜਵਾਨਾਂ ਦਾ ਕਰੋੜਾ ਯੋਧਿਆਂ ਵਜੋਂ ਸਨਮਾਨ ਕੀਤਾ।
ਡੀਜੀਪੀ ਨੇ ਕਿਹਾ ਕਿ ਹੋਮਗਾਰਡ ਜਵਾਨ ਪੁਲੀਸ ਫੋਰਸ ਦੇ ਮੋਢੇ ਨਾਲ ਮੋਢਾ ਲਾ ਕੇ ਡਿਊਟੀਆਂ ਨਿਭਾਅ ਰਹੇ ਹਨ। ਉਨ੍ਹਾਂ ਹੋਮਗਾਰਡ ਜਵਾਨਾਂ ਨੂੰ ਹੋਰ ਬਿਹਤਰ ਕਾਰਗੁਜ਼ਾਰੀ ਲਈ ਪੇ੍ਰਦਿਆਂ ਡੀਜੀਪੀ ਸ੍ਰੀ ਭਾਵੜਾ ਨੇ ਕਿਹਾ ਕਿ ਚੰਗੀ ਕਾਰਗੁਜਾਰੀ ਵਾਲਿਆਂ ਨੂੰ ਸਨਮਾਨ ਦੇ ਕੇ ਵਿਭਾਗ ਨੂੰ ਖੁਸ਼ੀ ਹੁੰਦੀ ਹੈ। ਡਿਪਟੀ ਕਮਾਡੈਂਟ ਜਨਰਲ ਹਰਮਨਜੀਤ ਸਿੰਘ ਨੇ ਕਰੋਨਾ ਮਹਾਮਾਰੀ ਦੌਰਾਨ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਕਰੋਨਾ ਯੋਧਿਆਂ ਨੂੰ ਦਿਲੋਂ ਸਲਾਮ ਕੀਤਾ। ਡੀਜਪੀ ਸ੍ਰੀ ਭਾਵੜਾ ਵੱਲੋਂ ਕਰਮਜੀਤ ਸਿੰਘ, ਗੁਰਿੰਦਰ ਸਿੰਘ, ਮੋਹਨ ਦੀਪ ਸਿੰਘ, ਕਾਕਾ ਰਾਮ ਵਰਮਾ, ਡਾ. ਪੂਨਮ ਜੈਨ ਅਤੇ ਪ੍ਰੋ. ਸਿਮਰਨਜੀਤ ਕੌਰ ਬਰਾੜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਟਿਆਲਾ ਰੇਂਜ ਆਈਜੀ ਜਤਿੰਦਰ ਸਿੰਘ ਔਲਖ ਅਤੇ ਐੱਸਐੱਸਪੀ ਪਟਿਆਲਾ ਵਿਕਰਮ ਜੀਤ ਦੁੱਗਲ ਵੀ ਪਹੁੰਚੇ ਹੋਏ ਸਨ।