ਪੱਤਰ ਪ੍ਰੇਰਕ
ਖਨੌਰੀ, 15 ਸਤੰਬਰ
ਨਜ਼ਦੀਕੀ ਪਿੰਡ ਅਨ ਦਾਣਾ ਨਾਲ ਸਬੰਧਤ ਪੰਜਾਬ ਹੋਮਗਾਰਡ ਜਵਾਨ ਖਨੌਰੀ ਭਾਖੜਾ ਨਹਿਰ ਵਿੱਚ ਰੁੜ੍ਹ ਗਿਆ। ਜਾਣਕਾਰੀ ਅਨੁਸਾਰ ਲਾਪਤਾ ਹੋਮਗਾਰਡ ਜਵਾਨ ਰਾਜਵੀਰ (48) ਪੁੱਤਰ ਇੰਦਰ ਸਿੰਘ ਵਾਸੀ ਅਨਦਾਣਾ ਜੋ ਕਿ ਆਪਣੇ ਘਰ ਤੋਂ ਡਿਊਟੀ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਖਨੌਰੀ ਭਾਖੜਾ ਨਹਿਰ ਦਾ ਪੁਲ ਪਾਰ ਕਰਕੇ ਖਨੌਰੀ ਵੱਲ ਨੂੰ ਮੁੜਨ ਲੱਗਾ ਤਾਂ ਲੋਕਾਂ ਦੇ ਦੱਸਣ ਅਨੁਸਾਰ ਕਿਸੇ ਵਾਹਨ ਨੂੰ ਰਸਤਾ ਦੇਣ ਲਈ ਆਪਣਾ ਮੋਟਰਸਾਈਕਲ ਪੁਲ ਦੇ ਨਾਲ-ਨਾਲ ਮੋੜ ਬੈਠਾ ਅਤੇ ਭਾਖੜਾ ਪੁਲ ਦੀ ਰੇਲਿੰਗ ਟੁੱਟੀ ਹੋਣ ਕਾਰਨ ਉਹ ਭਾਖੜਾ ਨਹਿਰ ਵਿੱਚ ਡਿੱਗ ਗਿਆ, ਪਰਿਵਾਰ ਵੱਲੋਂ ਗੋਤਾ ਖੋਰਾਂ ਦੀ ਮਦਦ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ।