ਪੱਤਰ ਪ੍ਰੇਰਕ
ਪਟਿਆਲਾ, 1 ਜੂਨ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਦੇ ਸਾਰੇ ਅਧਿਆਪਕਾਂ ਨੂੰ 30 ਜੂਨ ਤੱਕ ਛੁੱਟੀਆਂ ਹੋ ਗਈਆਂ ਹਨ। ਇਸ ਵੇਲੇ ਯੂਨੀਵਰਸਿਟੀ ਵਿਚ ਸਿਰਫ਼ ਨਾਨ ਟੀਚਿੰਗ ਸਟਾਫ਼ ਹੀ ਹਾਜ਼ਰ ਹੈ। ਯੂਨੀਵਰਸਿਟੀ ਵਿਚ 60 ਦੇ ਕਰੀਬ ਕਰੋਨਾ ਦੇ ਮਰੀਜ਼ ਆਉਣ ਕਰਕੇ ਸਾਰੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਸੀ, ਸਾਰੇ ਵਿਦਿਆਰਥੀਆਂ ਦੇ ਪੇਪਰ ਵੀ ਆਨ-ਲਾਈਨ ਹੀ ਲਏ ਗਏ, ਇਸ ਤੋਂ ਪਹਿਲਾਂ ਮਿਊਟ ਕੋਰਟ ਦੀਆਂ ਕਲਾਸਾਂ ਲੱਗ ਚੁੱਕੀਆਂ ਸਨ। ਅੱਜ ਤੋਂ ਸਾਰੇ ਅਧਿਆਪਕਾਂ ਨੂੰ ਵੀ ਛੁੱਟੀਆਂ ਹੋ ਗਈਆਂ ਹਨ।