ਪੱਤਰ ਪ੍ਰੇਰਕ
ਸਮਾਣਾ, 27 ਜੁਲਾਈ
ਪੁਲੀਸ ਨੇ ਪਿੰਡ ਮਿਆਲ ਕਲਾਂ ਪੁਲ ’ਤੇ ਲਾਏ ਨਾਕੇ ਦੌਰਾਨ ਐਕਟਿਵਾ ਸਵਾਰ ਨੂੰ ਰੁਕਨ ਦਾ ਇਸ਼ਾਰਾ ਕੀਤਾ ਤਾਂ ਉਹ ਰੁਕਨ ਦੀ ਬਜਾਏ ਸਕੂਟਰੀ ਮੋੜ ਕੇ ਭਜਾਉਣ ਲੱਗਿਆ ਤਾਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਐਕਟਿਵਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸਕੂਟਰੀ ਦੀ ਜਾਂਚ ਕਰਨ ’ਤੇ ਡਿੱਗੀ ’ਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਜਾਂਚ ਅਧਿਕਾਰੀ ਨੇ ਮੁਲਜ਼ਮ ਦੀ ਪਛਾਣ ਸਰੂਪ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ ਵਜੋਂ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨਸ਼ੇ ਵੇਚਣ ਦਾ ਆਦੀ ਹੈ। ਉਸ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸਕੂਟਰੀ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।