ਖੇਤਰੀ ਪ੍ਰਤੀਨਿਧ
ਪਟਿਆਲਾ, 2 ਫਰਵਰੀ
ਬੋਲਣ ਤੇ ਸੁਨਣ ਤੋਂ ਅਸਮਰੱਥ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ 5 ਵੋਟਰ ਹੈਲਪਲਾਈਨ ਵੱਟਸਐਪ ਨੰਬਰ ਜਾਰੀ ਕੀਤੇ ਹਨ ਜਿਨ੍ਹਾਂ ਦਾ ਕਾਰਜ ਖੇਤਰ ਜ਼ਿਲ੍ਹਾ ਪਟਿਆਲਾ ਹੋਵੇਗਾ। ਉਪਰੋਕਤ ਨੰਬਰਾਂ ਰਾਹੀਂ ਅਜਿਹੇ ਵੋਟਰ ਚੋਣਾਂ ਸਬੰਧੀ ਇਨਕੁਆਰੀ ਵੀਡੀਓ ਕਾਲ ਰਾਹੀਂ ਸੰਕੇਤਕ ਭਾਸ਼ਾ ਵਿੱਚ ਗੱਲਬਾਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਉਪਰੋਕਤ ਨੰਬਰਾਂ ਨੂੰ ਚਲਾਉਣ ਵਾਲੇ ਸੰਕੇਤਕ ਭਾਸ਼ਾ ਵਿੱਚ ਮਾਹਰ ਦੁਭਾਸ਼ੀਆ ਹਨ। ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਬੋਲਣ ਸੁਨਣ ਤੋਂ ਅਸਮਰੱਥ ਵੋਟਰ ਸੌਰਭ ਸਿੰਘ ਨਾਲ 6239884905 ਨੰਬਰ ’ਤੇ, ਰਵਿੰਦਰ ਕੌਰ ਨਾਲ 8968232009 ’ਤੇ, ਅੰਜਲੀ ਰਾਣਾ ਨਾਲ 7652982986 ’ਤੇ, ਮਿਸ ਕੁਸਮ ਨਾਲ 9459363179 ’ਤੇ ਅਤੇ ਮਿਸ ਦੀਕਸ਼ਾ ਨਾਲ 8628073781 ਨੰਬਰ ’ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ ਤੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ।