ਪੱਤਰ ਪ੍ਰੇਰਕ
ਰਾਜਪੁਰਾ, 11 ਸਤੰਬਰ
ਇਥੋਂ ਦੇ ਪੁਰਾਣਾ ਤਹਿਸੀਲ ਕੰਪਲੈਕਸ ਵਿੱਚ ਪੰਜਾਬ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਵੱਲੋਂ 319 (ਸ) ਕੰਪਨੀ ਪੰਜਾਬ ਹੋਮਗਰਡਜ਼ ਰਾਜਪੁਰਾ ਦਾ ਦਰਬਾਰ ਲਾਇਆ ਗਿਆ। ਜਿਸ ਵਿੱਚ ਰਾਜਪੁਰਾ ਖੇਤਰ ਨਾਲ ਸਬੰਧਤ ਸਮੂਹ ਹੋਮਗਾਰਡਜ਼ ਅਤੇ ਅਧਿਕਾਰੀ ਸ਼ਾਮਲ ਹੋਏ। ਇਸ ਦੌਰਾਨ ਹੋਮਗਾਰਡਜ਼ ਨੂੰ ਡਿਊਟੀ ਸਮੇਂ ਦਰਪੇਸ਼ ਮੁਸ਼ਕਲਾਂ ਸੁਣੀਆਂ ਗਈਆਂ। ਹੋਮਗਾਰਡਜ਼ ਵੱਲੋਂ ਦੱਸੀਆਂ ਮੁਸ਼ਕਲਾਂ ਦਾ ਜ਼ਿਲ੍ਹਾ ਕਮਾਂਡਰ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਹੋਮਗਾਰਡਜ਼ ਨੂੰ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਆ।