ਪੱਤਰ ਪ੍ਰੇਰਕ
ਰਾਜਪੁਰਾ, 6 ਜੂਨ
ਇੱਥੋਂ ਦੇ ਐੱਸ.ਡੀ ਮਾਡਲ ਸਕੂਲ ਵਿੱਚ ਭਾਰਤ ਵਿਕਾਸ ਪਰਿਸ਼ਦ ਰਾਜਪੁਰਾ ਵੱਲੋਂ ਪਰਿਸ਼ਦ ਦੇ ਪ੍ਰਧਾਨ ਪਰਦੀਪ ਨੰਦਾ ਅਤੇ ਓ.ਪੀ ਅਰੋੜਾ ਦੀ ਸਾਂਝੀ ਅਗਵਾਈ ਵਿੱਚ ਆਈ.ਵੀ. ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਗੋਡਿਆਂ ਤੇ ਜੋੜਾਂ ਦੀ ਸਮੱਸਿਆਂ ਤੋਂ ਪੀੜਤ 107 ਮਰੀਜ਼ਾਂ ਦੀ ਜਾਂਚ ਕੀਤੀ।