ਪਾਤੜਾਂ (ਪੱਤਰ ਪ੍ਰੇਰਕ): ਸ਼ਹਿਰ ਦੀ ਜਾਖਲ ਰੋਡ ਉੱਤੇ ਇਕ ਦੁਕਾਨਦਾਰ ਤੋਂ ਦੋ ਵਿਅਕਤੀ ਰਿਵਾਲਵਰ ਦਿਖਾ ਕੇ ਲੈਪਟੌਪ, ਨਕਦੀ ਤੇ ਜ਼ਰੂਰੀ ਕਾਗਜ਼ ਖੋਹ ਕੇ ਫਰਾਰ ਹੋ ਗਏ। ਨਰੇਸ਼ ਕੁਮਾਰ ਵਾਸੀ ਪਾਤੜਾਂ ਨੇ ਦੱਸਿਆ ਕਿ ਉਹ ਸ਼ਹਿਰ ਦੀ ਜਾਖਲ ਰੋਡ ’ਤੇ ਨੇੜੇ ਗੱਡਾ ਸਟੈਂਡ ਪਾਤੜਾਂ ਵਿਖੇ ਮਨੀ ਟਰਾਂਸਫਰ ਅਤੇ ਆਨਲਾਈਨ ਫਾਰਮ ਭਰਨ ਦਾ ਕੰਮ ਕਰਦਾ ਹੈ। ਉਸ ਕੋਲ ਇਕ ਵਿਅਕਤੀ ਢਾਈ ਲੱਖ ਰੁਪਏ ਮਨੀ ਟਰਾਂਸਫਰ ਕਰਵਾਉਣ ਆਇਆ। ਉਸ ਨੇ ਉਸ ਨੂੰ ਸਵੇਰੇ ਆਉਣ ਲਈ ਕਿਹਾ ਤਾਂ ਥੋੜ੍ਹੀ ਦੇਰ ਬਾਅਦ ਉਹ ਇਕ ਹੋਰ ਵਿਅਕਤੀ ਨਾਲ ਹੱਥ ਵਿਚ ਰਿਵਾਲਵਰ ਲੈ ਕੇ ਆਇਆ, ਜੋ ਲੈਪਟਾਪ, 50 ਹਜ਼ਾਰ ਦੀ ਨਕਦੀ ਤੇ ਜ਼ਰੂਰੀ ਕਾਗਜ਼ ਖੋਹ ਕੇ ਲੈ ਗਏ। ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਬਲਵੰਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।