ਪੱਤਰ ਪ੍ਰੇਰਕ
ਘਨੌਰ, 29 ਜਨਵਰੀ
ਦੀ ਚੱਪੜ ਬਹੁਮੰਤਵੀ ਸਹਿਕਾਰੀ ਸਭਾ ਚੱਪੜ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਮੀਟਿੰਗ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਦੇਖਰੇਖ ਵਿੱਚ ਹੋਈ, ਜਿਸ ਵਿੱਚ ਸਭਾ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੌਰਾਨ ਪ੍ਰਧਾਨ ਹਰਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਪ੍ਰਧਾਨ ਸਿਆਮ ਸਿੰਘ, ਮੈਂਬਰ ਸੁਖਵਿੰਦਰ ਕੌਰ, ਕਾਂਮਰੇਡ ਧਰਮਪਾਲ ਸਿੰਘ ਸੀਲ, ਉਜਾਗਰ ਸਿੰਘ, ਦਰਬਾਰਾ ਸਿੰਘ, ਕੇਸਰ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ ਅਤੇ ਜਸਵੰਤ ਕੌਰ ਚੁਣੇ ਗਏ। ਦੋ ਪ੍ਰਮੁੱਖ ਪਿੰਡਾਂ ਚੱਪੜ ਅਤੇ ਸੀਲ ’ਤੇ ਅਧਾਰਿਤ ਇਸ ਸਭਾ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ 11 ਮੈਂਬਰਾਂ ਵਿੱਚੋਂ 7 ਚੱਪੜ ਅਤੇ 4 ਪਿੰਡ ਸੀਲ ਨਾਲ ਸਬੰਧਤ ਹਨ। ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਹਲਕਾ ਘਨੌਰ ਦੇ ਕਿਸਾਨਾਂ ਦਾ ਸਹਿਕਾਰੀ ਸਭਾਵਾਂ ਤੋਂ ਲਿਆ ਗਿਆ 70 ਕਰੋੜ ਤੋਂ ਵੱਧ ਦਾ ਕਰਜ਼ਾ ਮੁਆਫ਼ ਕੀਤਾ ਗਿਆ।