ਦੇਵੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਵਾਨਗੀ ਨਾਲ ਕੈਪਟਨ ਸੰਦੀਪ ਸੰਧੂ (ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ) ਨੇ ਹਰਵੀਰ ਸਿੰਘ ਥਿੰਦ ਪਿੰਡ ਹਸਨਪੁਰ ਕੰਬੋਆਂ ਨੂੰ ਤੁਰੰਤ ਪ੍ਰਭਾਵ ਨਾਲ ਹਲਕਾ ਸਨੌਰ ਦੇ ਬਲਾਕ ਕਾਂਗਰਸ ਕਮੇਟੀ ਭੁੱਨਰਹੇੜੀ ਦਾ ਪ੍ਰਧਾਨ ਥਾਪਿਆ ਹੈ। ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਇਸ ਨਿਯੁਕਤੀ ’ਤੇ ਹਰਵੀਰ ਸਿੰਘ ਥਿੰਦ ਨੂੰ ਵਧਾਈ ਦਿੱਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਥਾਪੜਾ ਦਿੱਤਾ। -ਪੱਤਰ ਪ੍ਰੇਰਕ