ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਕਤੂਬਰ
ਪੰਜਾਬ ਸਰਕਾਰ ਨੇ ਪਿਸ਼ਾਬ ਰੋਗਾਂ ਦੇ ਉੱਘੇ ਮਾਹਿਰ ਡਾਕਟਰ ਹਰਜਿੰਦਰ ਸਿੰਘ ਨੂੰ ਮੁੜ ਤੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਤਾਇਨਾਤ ਕੀਤਾ ਹੈ। ਉਹ ਆਪਣਾ ਅਹੁਦਾ 28 ਅਕਤੂਬਰ ਨੂੰ ਸਵੇਰੇ ਸੰਭਾਲਣਗੇ। ਡਾ. ਹਰਜਿੰਦਰ ਸਿੰਘ 30 ਸਾਲਾਂ ਦੇ ਵਕਫ਼ੇ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਸਨ। ਉਹ ਮੈਡੀਕਲ ਖੇਤਰ ਦੀ ਉਚ ਯੋਗਤਾ ਐੱਮ.ਸੀ.ਐੱਚ. ਪ੍ਰਾਪਤ ਸੁਪਰ-ਸਪੈਸ਼ਲਿਸਟ ਹਨ। ਉਨ੍ਹਾਂ ਨੇ ਆਪਣੇ ਯੂਰੋਲੌਜੀ ਵਿਭਾਗ ਨੂੰ ਸੁਪਰਸਪੈਸ਼ਲਿਟੀ ਬਲਾਕ ਵਿੱਚ ਸਟੇਟ ਆਫ਼ ਦੀ ਆਰਟ ਵਜੋਂ ਸਥਾਪਤ ਕੀਤਾ ਹੈ, ਜਿਥੇ ਅਤਿਆਧੁਨਿਕ ਮਸ਼ੀਨਾਂ ਨਾਲ ਕਿਡਨੀ ਸਟੋਨ ਦਾ ਇਲਾਜ ਕੀਤਾ ਜਾਂਦਾ ਹੈ।