ਪਟਿਆਲਾ: ਸਬ ਇੰਸਪੈਕਟਰ ਹਰਦੇਵ ਸਿੰਘ ਨੂੰ ਸਰਕਾਰ ਨੇ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਹੈ। ਊਨ੍ਹਾਂ ਨੂੰ ਐੱਸਐੱਸਪੀ ਵਿਕਰਮਜੀਤ ਦੁੱਗਲ ਅਤੇ ਐੱਸਪੀ (ਡੀ) ਹਰਮੀਤ ਸਿੰਘ ਹੁੰਦਲ ਵੱਲੋਂ ਤਰੱਕੀ ’ਤੇ ਆਧਾਰਤ ਸਟਾਰ ਲਗਾਏ ਗਏ। ਸਰਕਾਰੀ ਬੁਲਾਰੇ ਅਨੁਸਾਰ ਹਰਦੇਵ ਸਿੰਘ ਨੇ ਕਰੋਨਾ ਦੌਰਾਨ ਲੋੜਵੰਦ ਲੋਕਾਂ ਦੀ ਵਧ ਚੜ੍ਹ ਕੇ ਮਦਦ ਕੀਤੀ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। -ਖੇਤਰੀ ਪ੍ਰਤੀਨਿਧ