ਅਮਰਗੜ੍ਹ: ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅਮਰਗੜ੍ਹ ਦੇ 11 ਵਾਰਡਾਂ ਦੇ ਉਮੀਦਵਾਰਾਂ ਨੂੰ ਅਥਾਰਿਟੀ ਲੈਟਰ ਸੌਂਪ। ਇਸ ਮੌਕੇ ਸ੍ਰੀ ਧੀਮਾਨ ਨੇ ਕਿਹਾ ਕਿ ਕਾਂਗਰਸ ਨੇ ਅਮਰਗੜ੍ਹ ਤੇ ਅਹਿਮਦਗੜ੍ਹ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਇਥੇ ਆਈਟੀਆਈ ਜਲਦ ਬਣਾਈ ਜਾ ਰਹੀ ਹੈ ਤੇ ਸੀਵਰੇਜ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਬਾਈ ਪਾਸੀ ਬਣਾਉਣ ਲਈ ਐੱਸਟੀਮੇਟ ਭੇਜਿਆ ਗਿਆ ਹੈ। ਇਸ ਮੌਕੇ ਵਾਰਡ ਨੰਬਰ 1 ਤੋਂ ਮਹਿੰਦਰ ਕੌਰ, ਵਾਰਡ ਨੰਬਰ 2 ਤੋਂ ਮਾ.ਸ਼ੇਰ ਸਿੰਘ, ਵਾਰਡ ਨੰਬਰ 3 ਤੋਂ ਜਸਪਾਲ ਕੌਰ ਪਤਨੀ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਵਾਰਡ ਨੰਬਰ 4 ਪ੍ਰਿੰਸ ਜੋਸ਼ੀ, ਵਾਰਡ ਨੰਬਰ 5 ਸੁਖਜੀਤ ਕੌਰ, ਵਾਰਡ ਨੰਬਰ 6 ਤੋਂ ਗੁਰਦੇਵ ਕੌਰ, ਵਾਰਡ ਨੰਬਰ 7 ਤੋਂ ਗੁਰਮੇਲ ਕੌਰ, ਵਾਰਡ ਨੰਬਰ 8 ਤੋਂ ਸ਼ਰਧਾ ਰਾਮ, ਵਾਰਡ ਨੰਬਰ 9 ਤੋਂ ਹਰਜੀਤ ਸਿੰਘ, ਵਾਰਡ ਨੰਬਰ 10 ਤੋਂ ਜਸਮਿੰਦਰ ਸਿੰਘ, ਵਾਰਡ ਨੰਬਰ 11 ਤੋਂ ਮਨਦੀਪ ਕੌਰ ਨੂੰ ਕਾਂਗਰਸ ਆਈ ਦੇ ਅਥਾਰਟੀ ਲੈਟਰ ਸੌਂਪੇ ਗਏ।
-ਪੱਤਰ ਪ੍ਰੇਰਕ