ਪਟਿਆਲਾ: ਮਾਰਕੀਟ ਕਮੇਟੀ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਨੂੰ ਇੱਥੇ ਸਨੌਰ ਰੋਡ ‘ਤੇ ਸਥਿਤ ਆਧੁਨਿਕ ਸਬਜ਼ੀ ਮੰਡੀ ਪਟਿਆਲਾ ਦਾ ਸਰਬ-ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਮੀਟਿੰਗ ਦੌਰਾਨ ਸਬਜ਼ੀ ਮੰਡੀ ਦੇ ਸਮੂਹ ਆੜ੍ਹਤੀ ਮੌਜੂਦ ਸਨ। ਜਿਸ ਦੌਰਾਨ ਮੰਡੀ ਦੇ ਸੀਟਿੰਗ ਪ੍ਰਧਾਨ ਵਿਵੇਕ ਮਲਹੋਤਰਾ ਨੇ ਪ੍ਰਧਾਨਗੀ ਪਦ ਲਈ ਗੁਰਮੁਖ ਸਿੰਘ ਦਾ ਨਾਮ ਪੇਸ਼ ਕੀਤਾ। ਜਿਸ ਨੂੰ ਸਾਰਿਆਂ ਨੇ ਸਹਿਮਤੀ ਦਿੰਦਿਆਂ, ਗੁਰਮੁਖ ਸਿੰਘ ਨੂੰ ਸਬਜ਼ੀ ਮੰਡੀ ਐਸੋਸੀਏਸ਼ਨ ਪਟਿਆਲਾ ਦਾ ਨਵਾਂ ਪ੍ਰਧਾਨ ਚੁਣ ਲਿਆ। ਇਸ ਦੌਰਾਨ ਸੀਟਿੰਗ ਪ੍ਰਧਾਨ ਵਿਵੇਕ ਮਲਹੋਤਰਾ ਨੂੰ ਸਬਜ਼ੀ ਮੰਡੀ ਐਸੋਸੀਏਸ਼ਨ ਦਾ ਚੇਅਰਮੈਨ ਥਾਪਿਆ ਗਿਆ। ਬਾਕੀ ਅਹੁਦੇਦਾਰ ਥਾਪਣ ਦਾ ਅਧਿਕਾਰ ਨਵੇਂ ਬਣੇ ਨੂੰ ਦਿੱਤੇ ਗਏ। ਇਸ ਮੌਕੇ ਪੰਚਾਇਤ ਸਮਿਤੀ ਸਨੌਰ ਅਤੇ ਬਲਾਕ ਕਾਂਗਰਸ ਸਨੌਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਬੱਤਾ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। -ਖੇਤਰੀ ਪ੍ਰਤੀਨਿਧ