ਘੱਗਾ (ਪੱਤਰ ਪ੍ਰੇਰਕ): ਗਰੀਨ ਘੱਗਾ ਸਪੋਰਟਸ ਕਲੱਬ ਵੱਲੋਂ ਇਥੋਂ ਦੇ ਸਪੋਰਟਸ ਗਰਾਊਂਡ ਵਿੱਚ ਇੱਕ ਪਾਰਕ ਤਿਆਰ ਕਰਕੇ ਇਸ ਵਿੱਚ 250 ਪੌਦੇ ਲਗਾਏ ਗਏ। ਕਲੱਬ ਦੇ ਵਾਲੰਟੀਅਰਾਂ ਨੇ ਦੱਸਿਆ ਕਿ ਪਾਰਕ ਵਿੱਚ ਰਾਇਲ ਪਾਮ, ਓਈਨਿਪਾਮ ਫੁੱਲਦਾਰ ਤੇ ਡਿਜ਼ਾਇਨ ਵਾਲੇ ਬੂਟੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਇਹ ਜਗ੍ਹਾ ਗੰਦਗੀ ਨਾਲ ਭਰੀ ਪਈ ਸੀ ਜਿਸਨੂੰ ਸਾਫ਼ ਕਰਕੇ ਨਵਾਂ ਰੂਪ ਦਿੱਤਾ ਗਿਆ ਹੈ। ਕਸਬੇ ਵਿੱਚ ਗਰੀਨ ਘੱਗਾ ਅਭਿਆਨ ਤਹਿਤ ਬੱਚਿਆਂ ਨੇ ਇਸ ਜਗ੍ਹਾ ਦੀ ਸਫ਼ਾਈ ਕਰਕੇ ਇਸ ਵਿੱਚ ਮਿੱਟੀ ਪਵਾ ਕੇ ਜਗ੍ਹਾ ਨੂੰ ਵਧੀਆ ਤਰੀਕੇ ਨਾਲ ਸੰਵਾਰ ਕੇ ਡਿਜ਼ਾਇਨ ਕਰਕੇ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ ਤੇ ਇਹ ਜਗ੍ਹਾ ਹੁਣ ਪਾਰਕ ਦਾ ਰੂਪ ਧਾਰ ਗਈ ਹੈ। ਇਸ ਸਬੰਧੀ ਵਾਲੰਟੀਅਰਾਂ ਨੇ ਦੱਸਿਆ ਕਿ ਇਸ ਕਾਰਜ ਨੂੰ ਅੱਗੇ ਵਧਾਇਆ ਜਵੇਗਾ ਅਤੇ ਇਸ ਪਾਰਕ ਵਿਚ ਬੱਚਿਆਂ ਦੇ ਖੇਡਣ ਲਈ ਝੂਲੇ ਤੇ ਬਜ਼ੁਰਗਾਂ ਤੇ ਮਹਿਲਾਵਾਂ ਲਈ ਕੁਰਸੀਆਂ ਆਦਿ ਲਗਾਈਆਂ ਜਾਣਗੀਆਂ। ਇਸ ਮੌਕੇ ਐੱਸਐੱਚਓ ਘੱਗਾ ਨੇਹਾ ਅਗਰਵਾਲ ਪੀਪੀਐੱਸ ਨੇ ਕਲੱਬ ਦੇ ਇਸ ਉਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁੱਖੀ ਚੌਧਰੀ, ਗੁਰਵਿੰਦਰ ਬਰਾੜ ਫੁੱਟਬਾਲ ਕੋਚ, ਗੋਲਡੀ, ਅਰਸ਼ਦੀਪ, ਅਜੈ ਮਹਿਤਾ ਨੇ ਵੀ ਸ਼ਿਰਕਤ ਕੀਤੀ।