ਪੱਤਰ ਪ੍ਰੇਰਕ
ਘਨੌਰ, 9 ਅਗਸਤ
ਦਿੱਲੀ-ਅੰਮ੍ਰਿਤਸਰ ਮੁੱਖ ਰੇਲਮਾਰਗ ’ਤੇ ਸ਼ੰਭੂ-ਘਨੌਰ ਰੋਡ ਵਾਲੇ ਰੇਲਵੇ ਫਾਟਕ ਉਪਰੋਂ ਦਹਾਕਾ ਪਹਿਲਾਂ 17 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਰੇਲ ਵਿਭਾਗ ਦੀ ਭਾਈਵਾਲੀ ਨਾਲ ਕਰੀਬ 800 ਮੀਟਰ ਲੰਮੇ ਉਸਾਰੇ ਗਏ ਫਾਲਈਓਵਰ ਦੀਆਂ ਸੋਡੀਅਮ ਲਾਈਟਾਂ ਤਾਂ ਭਾਵੇਂ ਅਜੇ ਤੱਕ ਨਹੀਂ ਜਗੀਆਂ, ਪਰ ਲੋਕ ਨਿਰਮਾਣ ਵਿਭਾਗ ਨੇ ਫਲਾਈਓਵਰ ਦੀ ਸੁਰੱਖਿਆ ਕੰਧਾਂ ਨੇੜੇ ਇਕੱਠੀ ਹੋਈ ਮਿੱਟੀ ’ਤੇ ਦੋ ਦੋ ਫੁੱਟ ਉੱਚੇ ਉੱਗੇ ਘਾਹ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਦਿਲਬਾਗ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਪੁਲ ਨੇੜਲੀ ਘਾਹ ਨੂੰ ਹਟਾ ਦਿੱਤਾ ਜਾਵੇਗਾ।