ਪੱਤਰ ਪ੍ਰੇਰਕ
ਦੇਵੀਗੜ੍ਹ, 8 ਜੁਲਾਈ
ਕੋਵਿਡ 19 ਮਹਾਮਾਰੀ ਦੇ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਮੁੱਖ ਰਖਦੇ ਹੋਏ ਗ੍ਰਾਮ ਪੰਚਾਇਤ ਦਸਮੇਸ਼ ਨਗਰ ਦੇ ਸਰਪੰਚ ਡਾ. ਦਰਸ਼ਨ ਸਿੰਘ ਅਤੇ ਸਮੂਹ ਪੰਚਾਇਤ ਵੱੱਲੋਂ ਡਾ. ਜਨਮੀਤ ਕੌਰ ਰੂਰਲ ਮੈਡੀਕਲ ਅਫ਼ਸਰ, ਸਰਕਾਰੀ ਡਿਸਪੈਂਸਰੀ ਡਕਾਲਾ ਨੂੰ ਭਗਤ ਪੂਰਨ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਹਿਯੋਗੀ ਸਟਾਫ ਮੈਂਬਰ ਅਨਿਲ ਕੁਮਾਰ ਆਰਪੀਓ, ਜਗਦੀਪ ਕੌਰ ਏਐੱਨਐੱਮ ਅਤੇ ਆਸ਼ਾ ਵਰਕਰ ਜਸਪਾਲ ਕੌਰ, ਰਾਜਵਿੰਦਰ ਕੌਰ, ਜਸਵੀਰ ਕੌਰ, ਮਨਪ੍ਰੀਤ ਕੌਰ, ਰਾਣੀ ਕੌਰ ਸੇਵਾਦਾਰ ਆਦਿ ਨੂੰ ਸਿਰੋਪਾ ਅਤੇ ਮਾਸਕ ਦੇ ਕੇ ਸਨਮਾਨਿਆ ਗਿਆ।
ਇਸ ਮੌਕੇ ਡਾ. ਜਨਮੀਤ ਕੌਰ ਨੇ ਕਿਹਾ ਕਿ ਕਾਰੋਨਾ ਮਹਾਮਾਰੀ ਦੇ ਬਚਾਅ ਲਈ ਸਾਰਿਆਂ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਭ ਨੂੰ ਹੱਥ ਸਾਬਣ ਨਾਲ ਧੋਣੇ, ਮੂੰਹ ਅਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਜ਼ਰੂਰੀ ਕੰਮ ਹੋਣ ’ਤੇ ਹੀ ਘਰ ਤੋਂ ਬਾਹਰ ਜਾਣਾ, ਜੁਕਾਮ ਤੇ ਖੰਘ ਆਦਿ ਹੋਣ ’ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਪੰਚ ਬਲਦੇਵ ਸਿੰਘ ਤੇ ਇੰਦਰ ਸਿੰਘ ਆਦਿ ਵੀ ਮੌਜੂਦ ਸਨ।