ਪਟਿਆਲਾ (ਖੇਤਰੀ ਪ੍ਰਤੀਨਿਧ): ‘ਐਡਵੋਕੇਟ ਜਨਰਲ (ਏਜੀ) ਦਫ਼ਤਰ ਵਿਚ ਦਲਿਤ ਭਾਈਚਾਰੇ ਲਈ 58 ਪੋਸਟਾਂ ਲਾਅ ਅਫ਼ਸਰਾਂ ਦੀਆਂ ਰਾਖਵੀਂਆਂ ਕਰਕੇ ਮਾਨ ਸਰਕਾਰ ਨੇ ਐੱਸਸੀ ਵਰਗ ਪ੍ਰਤੀ ਵਚਨਬੱਧਤਾ ਨਿਭਾਈ ਹੈ। ਇਸ ਸਮੁੱਚਾ ਭਾਈਚਾਰਾ ਉਨ੍ਹਾਂ ਦਾ ਧੰਨਵਾਦੀ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਏਜੀ ਦਫ਼ਤਰ ਵਿਚ ਐੱਸ ਭਾਈਚਾਰੇ ਲਈ ਪੋਸਟਾਂ ਰਾਖਵੀਂਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਲਿਤ ਭਾਈਚਾਰੇ ਲਈ ਕੰਮ ਕਰ ਰਹੀ ਹੈ।