ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 31 ਮਾਰਚ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਈ-ਪ੍ਰਾਸਪੈਕਟਸ ਬਣਾਉਣ ਦੀ ਮੁਹਿੰਮ ਤਹਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦਾ ਪ੍ਰਾਸਪੈਕਟਸ ਅੱਜ ਪ੍ਰਿੰਸੀਪਲ ਤੋਤਾ ਸਿੰਘ ਚਹਿਲ ‘ਨੈਸ਼ਨਲ ਐਵਾਰਡੀ’ ਨੇ ਰਿਲੀਜ਼ ਕੀਤਾ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੇਸ਼ ਦਾ ਪਹਿਲਾ ਅਜਿਹਾ ਵਿਭਾਗ ਜਿਸ ਦੇ ਹਰੇਕ ਸਕੂਲ ਵੱਲੋਂ ਈ-ਪ੍ਰਾਸਪੈਕਟਸ ਬਣਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਇਸ ਸਮੇਂ ਹਰ ਪ੍ਰਕਾਰ ਦੀਆਂ ਵਿੱਦਿਅਕ ਸਹੂਲਤਾਂ ਸਥਾਪਤ ਹੋ ਚੁੱਕੀਆਂ ਹਨ। ਜਿਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਈ-ਪ੍ਰਾਸਪੈਕਟਸ ਵਧੀਆ ਸਾਧਨ ਹਨ। ਇਸ ਮੌਕੇ ਲੈਕਚਾਰਰ ਵੈਭਵ ਵਿਆਸ, ਸੁਦੇਸ਼ ਕੁਮਾਰ ਕੌਸ਼ਲ, ਤੇਜਿੰਦਰ ਕੌਸ਼ਿਕ, ਬਲਵਿੰਦਰ ਸਿੰਘ ਬੱਲੀ, ਜਸਪਾਲ ਸਿੰਘ, ਸੁਮੀਤ ਬਾਜਵਾ ਤੇ ਰਮਨਦੀਪ ਕੌਰ ਹਾਜ਼ਰ ਸਨ।