ਖੇਤਰੀ ਪ੍ਰਤੀਨਿਧ
ਪਟਿਆਲਾ, 8 ਨਵੰਬਰ
ਮਜੀਠਿਆ ਐਨਕਲੇਵ ਬਲਾਕ-ਐਨ ਵਿਚ 46 ਲੱਖ ਰੁਪਏ ਦੀ ਸੜਕ ਬਣਾਈ ਜਾ ਰਹੀ ਹੈ। ਦਿਵਾਲੀ ਦੇ ਤੋਹਫ਼ੇ ਦੇ ਰੂਪ ਵਿੱਚ ਇਸ ਸੜਕ ਦਾ ਕੰਮ ਅੱਜ ਮੇਅਰ ਸੰਜੀਵ ਬਿੱਟੂ ਨੇ ਸ਼ੁਰੂ ਕਰਵਾਇਆ। ਇਸ ਨਾਲ਼ ਮਜੀਠੀਆ ਐਨਕਲੇਵ ਇਲਾਕੇ ਦੇ ਲੋਕ ਬਾਗ਼ੋ-ਬਾਗ ਹੋ ਉੱਠੇ।
ਮੇਅਰ ਨੇ ਕਿਹਾ ਕਿ ਇਹ ਸਾਰੀ ਕਾਇਆ ਕਲਪ ਪਟਿਆਲਾ ਵਾਸੀਆਂ ਦੇ ਵੋਟ ਦਾ ਸਹੀ ਪ੍ਰਯੋਗ ਕਰਨ ’ਤੇ ਹੀ ਆਧਾਰਿਤ ਹੈ। ਉਨ੍ਹਾਂ ਦੀ ਵੋਟ ਨਾਲ਼ ਬਣੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਹੀ ਅੱਗੇ ਮੁੱਖ ਮੰਤਰੀ ਬਣੇ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਨਗਰ ਨਿਗਮ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸ਼ਹਿਰ ਦੀ ਹਰ ਉਮੀਦ ਨੂੰ ਪੂਰਾ ਕਰਨ ਦੇ ਯੋਗ ਹੋ ਸਕਿਆ ਹੈ। ਮੇਅਰ ਨੇ ਕਿਹਾ ਕਿ ਸ਼ਹਿਰ ਲਈ ਕਰੋੜਾਂ ਰੁਪਏ ਦੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਅਤੇ ਕਰਵਾਏ ਜਾ ਰਹੇ ਹਨ। ਮੇਅਰ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਵੱਲੋਂ ਚੋਣਾਂ ਦੌਰਾਨ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਹਾਲ ਹੀ ਵਿੱਚ ਸ਼ਹਿਰ ਨੂੰ 11 ਸੌ ਕਰੋੜ ਦੀ ਲਾਗਤ ਨਾਲ ਚਾਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।