ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਨਵੰਬਰ
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਰਾਹੀਂ ਮਨਾਏ ਜਾ ਰਹੇ ਪੰਜਾਬੀ ਮਾਹ-2021 ਦਾ ਵਿਦਾਇਗੀ ਸਮਾਗਮ ਪੂਰੇ ਭਾਸ਼ਾ ਵਿਭਾਗ ਦੇ ਵਿਹੜੇ ਵਿਚ ਮਨਾਇਆ ਗਿਆ। ਇਸ ਮੌਕੇ ਗਿਆਨੀ ਸੰਤ ਸਿੰਘ ਪੁਰਸਕਾਰ ਸ੍ਰੀ ਕੁਲਭੂਸ਼ਣ ਕਾਲੜਾ ਨੂੰ, ਇੰਦਰ ਨਾਥ ਮਦਾਨ ਪੁਰਸਕਾਰ ਡਾ. ਹੁਕਮ ਚੰਦ ਰਾਜਪਾਲ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ ਬੀ.ਡੀ. ਕਾਲੀਆ ਨੂੰ, ਮੋਹਨ ਰਾਕੇਸ਼ ਪੁਰਸਕਾਰ ਦੀਪਕ ਜਲੰਧਰ ਨੂੰ, ਬਾਲ ਸਾਹਿਤ ਪੁਰਸਕਾਰ ਡਾ. ਫਕੀਰਚੰਦ ਸ਼ੁਕਲਾ ਨੂੰ, ਰਾਜਿੰਦਰ ਸਿੰਘ ਬੇਦੀ ਪੁਰਸਕਾਰ ਅਰਸ਼ਦ ਮੁਨੀਮ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ ਜ਼ਾਹਿਦ ਅਬਰੋਲ ਨੂੰ, ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ ਡਾ. ਰਹਿਮਾਨ ਅਖ਼ਤਰ ਨੂੰ, ਗਿਆਨੀ ਸੰਤ ਸਿੰਘ ਪੁਰਸਕਾਰ ਸ੍ਰੀ ਹਰਸ਼ਕੁਮਾਰ ‘ਹਰਸ਼’ ਨੂੰ, ਸੁਦਰਸ਼ਨ ਪੁਰਸਕਾਰ ਸ੍ਰੀ ਮਨੋਜ ਕੁਮਾਰ ਨੂੰ, ਇੰਦਰ ਨਾਥ ਮਦਾਨ ਪੁਰਸਕਾਰ ਡਾ. ਕੈਲਾਸ਼ ਨਾਥ ਭਾਰਦਵਾਜ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ ਦੀਪਕ ਜਲੰਧਰੀ ਨੂੰ, ਮੋਹਨ ਰਾਕੇਸ਼ ਪੁਰਸਕਾਰ ਸ੍ਰੀ ਦੀਪਕ ਜਲੰਧਰੀ ਨੂੰ, ਬਾਲ ਸਾਹਿਤ ਪੁਰਸਕਾਰ ਸ੍ਰੀ ਮਨੋਹਰ ਸ਼ੁਕਲਾ ਨੂੰ, ਰਾਜਿੰਦਰ ਸਿੰਘ ਬੇਦੀ ਪੁਰਸਕਾਰ ਡਾ. ਬੀ.ਕੇ. ਪੰਨੂ ਪ੍ਰਵਾਜ਼ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ ਡਾ. ਅਨਵਾਰ ਅਹਿਮਦ ਅਨਸਾਰੀ ਨੂੰ, ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ ਡਾ. ਮੁਹੰਮਦ ਅਸਲਮ ਨੂੰ ਦਿੱਤੇ ਗਏ।
ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਲੋਕਾਂ ਦੇ ਦਿਲਾਂ ਵਿਚ ਵੱਸਦੀ ਹੈ ਓਨਾ ਚਿਰ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ। ਨਿੰਦਰ ਘੁਗਿਆਣਵੀ ਨੇ ਕਿਹਾ ਕਿ ਇਹ ਮਾਂ-ਬੋਲੀ ਪੰਜਾਬੀ ਹੀ ਹੈ ਜਿਸ ਨੇ ਉਸ ਨੂੰ ਅਰਸ਼ ਤੋਂ ਫ਼ਰਸ਼ ਤੱਕ ਦਾ ਸਫ਼ਰ ਕਰਵਾਇਆ ਹੈ। ਇਸ ਦੌਰਾਨ ਡਾ. ਸੁਰਜੀਤ ਲੀਅ, ਸਾਹਿਤ ਰਤਨ ਡਾ. ਓਮ ਪ੍ਰਕਾਸ਼ ਗਾਸੋ ਤੇ ਡਾ. ਸੁਰਜੀਤ ਭੱਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਾਸਰਕੇ ਗਿੱਲਾਂ ਤੇ ਡਾ. ਪੂਰਨ ਚੰਦ ਜੋਸ਼ੀ ਦਾ ਗ਼ਜ਼ਲ ਸੰਗ੍ਰਹਿ ‘ਪਰਨਵ ਰਿਧਮ’ ਰਿਲੀਜ਼ ਕੀਤਾ ਗਿਆ।