ਘਨੌਰ (ਬਹਾਦਰ ਸਿੰਘ ਮਰਦਾਂਪੁਰ): ਵਿਧਾਨ ਸਭਾ ਚੋਣਾਂ ਦੇ ਅੱਜ ਐਲਾਨੇ ਗਏ ਨਤੀਜੇ ਦੌਰਾਨ ਹਲਕਾ ਘਨੌਰ ਤੋਂ ‘ਆਪ’ ਉਮੀਦਵਾਰ ਗੁਰਲਾਲ ਘਨੌਰ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਨੂੰ 31765 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ। ਗੁਰਲਾਲ ਘਨੌਰ ਨੂੰ 62783 ਅਤੇ ਮਦਨ ਲਾਲ ਜਲਾਲਪੁਰ ਨੇ 31018 ਵੋਟਾਂ ਪ੍ਰਾਪਤ ਕੀਤੀਆ। ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 24100 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਹੇ ਜਦੋਂਕਿ ਭਾਜਪਾ ਦੇ ਵਿਕਾਸ ਸ਼ਰਮਾਂ ਨੂੰ 5699 ਅਤੇ ਸੰਯੁਕਤ ਸਮਾਜ ਮੋਰਚੇ ਦੇ ਪ੍ਰੇਮ ਸਿੰਘ ਭੰਗੂ ਨੂੰ 1679 ਵੋਟਾਂ ਮਿਲੀਆਂ। ਗੁਰਲਾਲ ਘਨੌਰ ਚੋਣ ਨਤੀਜੇ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਇਸ ਖੇਤਰ ਦੇ ਇਤਿਹਾਸਕ ਗੁਰਦੁਆਰਾ ਜੰਡ ਮੰਗੌਲੀ ’ਚ ਨਤਮਸਤਕ ਹੋਏ। ਬਹਾਦਰਗੜ੍ਹ ਤੋਂ ਘਨੌਰ ਪੁੱਜਣ ’ਤੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ ਗਏ।
ਜੌੜੇਮਾਜਰਾ ਨੇ 39,713 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ
ਸਮਾਣਾ: ਹਲਕਾ ਸਮਾਣਾ-116 ਦੇ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਟੀ. ਬੈਨਿਥ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ ਭੁਗਤੀਆਂ ਵੋਟਾਂ 148473 ਵਿੱਚੋਂ ਆਮ ਆਦਮੀ ਪਾਰਟੀ ਦੇ ਚੇਤੰਨ ਸਿੰਘ ਜੌੜੇਮਾਜਰਾ ਨੇ 74375 ਵੋਟਾਂ ਪ੍ਰਾਪਤ ਕਰ ਕੇ ਅਤੇ 39,713 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਰਜੀਤ ਸਿੰਘ ਰੱਖੜਾ ਨੂੰ 34662, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜਿੰਦਰ ਸਿੰਘ ਨੂੰ 23576 ਵੋਟਾਂ, ਪੰਜਾਬ ਲੋਕ ਕਾਂਗਰਸ ਦੇ ਸੁਰਿੰਦਰ ਸਿੰਘ ਖੇੜਕੀ ਨੂੰ 5084 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਰਦੀਪ ਸਿੰਘ ਨੂੰ 3833 ਵੋਟਾਂ, ਸੰਯੁਕਤ ਸੰਘਰਸ਼ ਪਾਰਟੀ ਦੇ ਰਛਪਾਲ ਸਿੰਘ ਜੌੜੇਮਾਜਰਾ ਨੂੰ 1484 ਵੋਟਾਂ, ਸਮਾਜਵਾਦੀ ਪਾਰਟੀ ਅਜਾਇਬ ਸਿੰਘ ਬਠੋਈ ਨੂੰ 409 ਵੋਟਾਂ ਅਤੇ ਪੰਜਾਬ ਕਿਸਾਨ ਦਲ ਦੇ ਜਗਨਦੀਪ ਕੌਰ ਨੂੰ 374 ਵੋਟਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ ਨੂੰ 429, ਪਰਮਜੀਤ ਸਿੰਘ ਸਹੌਲੀ ਨੂੰ 277, ਪਰਵੀਨ ਕੁਮਾਰ ਨੂੰ 195, ਪੂਨਮ ਰਾਣੀ ਨੂੰ 247, ਰਾਜੂ ਰਾਮ ਨੂੰ 1174 ਅਤੇ ਲਵਪ੍ਰੀਤ ਸਿੰਘ ਨੂੰ 1109 ਵੋਟਾਂ ਅਤੇ ਨੋਟਾ ਨੂੰ 1107 ਵੋਟਾਂ ਮਿਲੀਆਂ। – ਪੱਤਰ ਪ੍ਰੇਰਕ