ਪਟਿਆਲਾ/ਘਨੌਰ: ਨੀਮ ਪਹਾੜੀ ਖੇਤਰਾਂ ’ਚ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਘਨੌਰ, ਦੇਵੀਗੜ੍ਹ, ਸਮਾਣਾ ਅਤੇ ਪਾਤੜਾਂ ਖੇਤਰਾਂ ’ਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਘਨੌਰ ਖੇਤਰ ਵਿਚੋਂ ਦੀ ਲੰਘਦੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਹੈ। ਡਿਪਟੀ ਕਮਿਸਨਰ ਸ਼ਾਕਸੀ ਸਾਹਨੀ ਦਾ ਕਹਿਣਾ ਹੈ ਕਿ ਪ੍ਰ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਕਿਸੇ ਵੀ ਕਿਸਾਨ ਅਤੇ ਹੋਰ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। -ਖੇਤਰੀ ਪ੍ਰਤੀਨਿਧ /ਪੱਤਰ ਪ੍ਰੇਰਕ