ਸੁਭਾਸ਼ ਚੰਦਰ
ਸਮਾਣਾ, 21 ਮਾਰਚ
ਕਰੋਨਾ ਦੇ ਵਧੇ ਪ੍ਰਕੋਪ ਦੇ ਚੱਲਦਿਆਂ ਜ਼ਿਲ੍ਹਾ ਪੁਲੀਸ ਮੁਖੀ ਵਿਕਰਮਜੀਤ ਦੁੱਗਲ ਵੱਲੋਂ ਬਿਨਾਂ ਮਾਸਕ ਵਾਲ਼ਿਆਂ ਖਿਲਾਫ਼ ਕਾਰਵਾਈ ਦੇ ਜਾਰੀ ਕੀਤੇ ਗਏ ਆਦੇਸ਼ਾਂ ਦੇ ਚੱਲਦਿਆਂ ਥਾਣਾ ਸਦਰ ਸਮਾਣਾ ਐਸ.ਐਚ.ਓ ਅੰਕੁਰਦੀਪ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਨਾਕੇ ਦੌਰਾਨ ਬਿਨਾਂ ਮਾਸਕ ਤੋਂ ਮਿਲੇ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਆਰਟੀ-ਪੀਸੀਆਰ ਸੈਂਟਰ ਲਿਜਾਇਆ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਸਾਰਿਆਂ ਦੇ ਕਰੋਨਾ ਸਬੰਧੀ ਟੈਸਟ ਕਰਵਾਏ ਗਏ। ਥਾਣਾ ਮੁਖੀ ਅੰਕੁਰਦੀਪ ਸਿੰਘ ਦਾ ਕਹਿਣਾ ਸੀ ਕਿ ਇਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਕਰੋਨਾ ਖਿਲਾਫ਼ ਜਾਰੀ ਮੁਹਿੰਮ ਦੌਰਾਨ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ, ਥਾਣਾ ਮੁਖੀ ਦਾ ਕਹਿਣਾ ਸੀ ਕਿ ਉਲੰਘਣਾ ਕਰਨ ਵਾਲ਼ਿਆਂ ਖਿਲਾਫ਼ ਪੁਲੀਸ ਸਖਤੀ ਲਈ ਮਜਬੂਰ ਹੋਵੇਗੀ।