ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਪਰੈਲ
‘ਮਿਲਕ ਯੂਨੀਅਨ ਪਟਿਆਲਾ’ ਦੇ ਚੁਣੇ ਗਏ ਡਾਇਰੈਕਟਰਾਂ ਦੀ ਮੀਟਿੰਗ ‘ਵੇਰਕਾ ਮਿਲਕ ਪਲਾਂਟ’ ਪਟਿਆਲਾ ’ਚ ਹੋਈ। ਇਸ ਦੌਰਾਨ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਹਰਭਜਨ ਸਿੰਘ ਟਹਿਲਪੁਰਾ ਸਰਬਸੰਮਤੀ ਨਾਲ ਬੋਰਡ ਦਾ ਚੇਅਰਮੈਨ ਅਤੇ ਦਵਿੰਦਰ ਸਿੰਘ ਡੇਰਾ ਮੀਰਮੀਰਾਂ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਚੇਅਰਮੈਨ ਦੇ ਅਹੁਦੇ ਲਈ ਹਰਭਜਨ ਸਿੰਘ ਦਾ ਨਾਂ ਡਾਇਰੈਕਟਰ ਹਰਦੀਪ ਕੌਰ ਨੇ ਪੇਸ਼ ਕੀਤਾ, ਜਿਸ ਦੀ ਤਾਈਦ ਡਾਇਰੈਕਟਰ ਦਵਿੰਦਰ ਸਿੰਘ ਨੇ ਕੀਤੀ। ਇਸੇ ਤਰ੍ਹਾਂ ਡਾਇਰੈਕਟਰ ਸੋਮੀ ਸਿੰਘ ਵੱਲੋਂ ਵਾਈਸ ਚੇਅਰਮੈਨ ਲਈ ਪੇਸ਼ ਕੀਤੇ ਗਏ ਦਵਿੰਦਰ ਸਿੰਘ ਦੇ ਨਾਮ ਦੀ ਤਾਈਦ ਕੀਤੀ।ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਜਲਾਲਪੁਰ ਨੇ ਉਨ੍ਹਾਂ ਨੂੰ ਵੇਰਕਾ ਦੀ ਤਰੱਕੀ ਅਤੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਗੁਰਦੀਪ ਕੌਰ, ਕਸ਼ਮੀਰ ਸਿੰਘ, ਰਘਬੀਰ ਸਿੰਘ, ਹਰਭਜਨ ਸਿੰਘ, ਸੋਮੀ ਸਿੰਘ ਸਾਰੇ ਡਾਇਰੈਕਟਰ ਵੀ ਮੌਜੂਦ ਸਨ।