ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 23 ਨਵੰਬਰ
ਪਿੰਡ ਨਲਾਸ ਵਿਚ ‘ਆਪ’ ਦੀ ਮਹਿਲਾ ਇਕਾਈ ਦੇ ਇਕੱਠ ਹੋਇਆ। ਇਸ ਮੌਕੇ ਅਰਵਿੰਦ ਕੇਜਰੀਵਾਲ ਦੀ ਤੀਜੀ ਗਾਰੰਟੀ ਵੱਡੀ ਸਕਰੀਨ ’ਤੇ ਦਿਖਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਇੰਚਾਰਜ ਰਾਜਪੁਰਾ ਨੀਨਾ ਮਿੱਤਲ ਨੇ ਦੱਸਿਆ ਕਿ ਤੀਜੀ ਗਾਰੰਟੀ ’ਚ ‘ਆਪ’ ਸਰਕਾਰ ਬਣਨ ’ਤੇ ਮਹਿਲਾਵਾਂ ਦੇ ਖਾਤਿਆਂ ਵਿੱਚ ਇੱਕ-ਇੱਕ ਹਜ਼ਾਰ ਰੁਪਏ ਪਾਉਣ ਦਾ ਸ੍ਰੀ ਕੇਜਰੀਵਾਲ ਨੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਕਹਿੰਦੇ ਹਨ, ਐਲਾਨ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ। ਇਸ ਬਾਰੇ ਵਿਚ ਦਿੱਲੀ ਵਾਸੀਆਂ ਤੋਂ ਪੁੱਛਿਆ ਜਾ ਸਕਦਾ ਹੈ। ਇਸ ਮੌਕੇ ਮਹਿਲਾਵਾਂ ਨੇ ਖ਼ੁਸ਼ੀ ਵਿਚ ਗਿੱਧਾ ਪਾ ਕੇ ਸ੍ਰੀ ਕੇਜਰੀਵਾਲ ਦਾ ਧੰਨਵਾਦ ਕੀਤਾ।
ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਸ਼ਸ਼ੀ ਬਾਲਾ, ਅਜੇ ਮਿੱਤਲ, ਐਡਵੋਕੇਟ ਲਵੀਸ਼ ਮਿੱਤਲ, ਬਲਾਕ ਪ੍ਰਧਾਨ ਅਮਰਿੰਦਰ ਮੀਰੀ , ਸਤਨਾਮ ਸਿੰਘ, ਐਡਵੋਕੇਟ ਸੰਦੀਪ ਬਾਵਾ, ਬਲਾਕ ਪ੍ਰਧਾਨ ਮਦਨ ਗਿਰ, ਭੁਪਿੰਦਰ ਕੌਰ, ਅਨੀਤਾ ਰਾਣੀ, ਨੀਤੂ ਬਾਂਸਲ, ਮਨੀਸ਼ਾ, ਗਰੀਮਾ, ਨੀਰੂ, ਸੁਸ਼ਮਾ, ਅਮਨ ਸੈਣੀ, ਚੰਨਣ ਸਿੰਘ, ਕਰਨੈਲ ਪੁਰੀ, ਗੁਰਵਿੰਦਰ ਧਮੌਲੀ, ਹਰਪ੍ਰੀਤ ਧਮੌਲੀ, ਮਾਸਟਰ ਸ਼ਲਿੰਦਰ ਸਿੰਘ, ਲੱਕੀ ਸੰਧੂ, ਬਿੱਲੂ ਰਾਮਪੁਰ, ਮੀਨਾਕਸ਼ੀ, ਹਿਮਾਨੀ, ਸੁਮਨਜੀਤ ਕੌਰ, ਅਮਨ ਨੰਦਾ, ਰਾਜਵਿੰਦਰ ਕੌਰ, ਸੁਨੀਤਾ ਖਰੌਲ ਤੇ ਕਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।