ਪਟਿਆਲਾ: ਗ਼ਰੀਬ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ ਦੀ ਅਗਵਾਈ ਹੇਠ ਆਸ਼ਰਮ ਵਿਚ ਕੀਤੇ ਗਏ ਸਮਾਗਮ ਦੌਰਾਨ ਕੁਸ਼ਟ ਰੋਗੀ ਔਰਤਾਂ ਅਤੇ ਹੋਰ ਮੈਂਬਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਹੈਂਡਬਾਲ ਕੌਮੀ ਪੱਧਰ ਦੀ ਸੋਨ ਤਗ਼ਮਾ ਜੇਤੂ ਡੀਪੀਈ ਟੀਚਰ ਜ਼ਾਹਿਦਾ ਕੁਰੈਸ਼ੀ, ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਅਤੇ ਸਮਾਜ ਸੇਵਕ ਰਜਿੰਦਰ ਸਿੰਘ ਅਤੇ ਸੁਸਾਇਟੀ ਦੀ ਪ੍ਰਾਜੈਕਟ ਇੰਚਾਰਜ ਸੰਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸੀਨੀਅਰ ਮੈਂਬਰ ਡਾ. ਮੰਜੂ ਅਰੋੜਾ ਅਤੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੇਦੀ ਵੀ ਮੌਜੂਦ ਸਨ। ਇਸ ਮੌਕੇ ਯੋਗਦਾਨ ਦੇਣ ਵਾਲਿਆਂ ਵਿੱਚ ਚੇਅਰਮੈਨ ਸੰਤੋਖ ਸਿੰਘ, ਕਾਂਗਰਸ ਦੇ ਡੈਲੀਗੇਟ ਮੈਂਬਰ ਸੰਦੀਪ ਸਿੰਗਲਾ, ਗੁਰਵਿੰਦਰ ਕਾਂਸਲ, ਹਰੀਸ਼ ਵੈਦਿਆ ਮਨਾਲੀ, ਐਸਪੀ ਚਾਂਦ ਕੈਨੇਡਾ, ਸੰਦੀਪ ਅਤੇ ਰੁਚੀ ਨਰੂਲਾ, ਨਵਨੀਤ ਤੇ ਕੋਕਿਲ ਬਾਂਸਲ, ਰੀਨਾ ਖੰਨਾ, ਡਾ. ਬਲਵਿੰਦਰ ਸਿੰਘ, ਅਮਰਜੋਤ ਸਿੰਘ ਤੇ ਪਰਮਜੀਤ ਕੌਰ ਚੱਢਾ ਆਦਿ ਸ਼ਾਮਲ ਹਨ। -ਖੇਤਰੀ ਪ੍ਰਤੀਨਿਧ