ਪੱਤਰ ਪ੍ਰੇਰਕ
ਪਟਿਆਲਾ, 15 ਸਤੰਬਰ
ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਅਤੇ ਸੱਤਾਧਾਰੀਆਂ ਦਾ ਗੱਠਜੋੜ ਹੈ ਇਸੇ ਕਰ ਕੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਲੇ ਤੱਕ ਜੈਮਰ ਨਹੀਂ ਲਗਾਏ ਗਏ। ਉਹ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਸਪੈਸ਼ਲ ਡੀਜੀਪੀ ਦੇ ਸਹਾਇਕ ਲੋਕ ਸੂਚਨਾ ਅਫ਼ਸਰ ਕੰਵਰ ਪ੍ਰਤਾਪ ਸਿੰਘ ਨੇ ਆਰਟੀਆਈ ਤਹਿਤ ਦੱਸਿਆ ਹੈ, ‘‘ਵਿਭਾਗ ਵੱਲੋਂ 2016 ਤੋਂ ਲੈ ਕੇ ਅੱਜ ਤੱਕ ਕੋਈ ਜੈਮਰ ਨਹੀਂ ਖ਼ਰੀਦੇ ਗਏ।’’ ਡਾ. ਗਾਂਧੀ ਨੇ ਕਿਹਾ ਕਿ ਇਸ ਦਾ ਭਾਵ ਹੈ ਕੇ ਸਰਕਾਰ ਨੇ ਜੇਲ੍ਹਾਂ ਵਿੱਚ ਲਾਉਣ ਲਈ ਕਦੇ ਜੈਮਰ ਨਹੀਂ ਖ਼ਰੀਦੇ ਹਨ।