ਸੁਭਾਸ਼ ਚੰਦਰ
ਸਮਾਣਾ, 12 ਸਤੰਬਰ
ਸਿਟੀ ਵਿੰਗ ਨੇ ਇਕ ਦੜਾ-ਸਟਾ ਏਜੰਟ ਨੂੰ 5120 ਰੁਪਏ ਸਣੇ ਕਾਬੂ ਕਰਕੇ ਉਸ ਖਿਲਾਫ ਸਿਟੀ ਪੁਲੀਸ ’ਚ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਹਿਚਾਣ ਮੰਗੂ ਸਿੰਘ ਨਿਵਾਸੀ ਪਿੰਡ ਸਮੂਰਾ ਜ਼ਿਲਾ ਸੰਗਰੂਰ ਵਜੋਂ ਹੋਈ।
ਸਿਟੀ ਵਿੰਗ ਦੇ ਅਨੁਸਾਰ ਏ.ਐਸ.ਆਈ. ਹਰੀਸ਼ ਕੁਮਾਰ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਪੁਲੀਸ ਪਾਰਟੀ ਸਣੇ ਜੱਟਾ ਪਤੀ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਰੇਡ ਕਰਕੇ ਉਚੀ ਅਵਾਜ਼ ਵਿਚ ਦੜਾ-ਸਟਾ ਲਗਵਾ ਰਹੇ ਮੁਲਜ਼ਮ ਨੂੰ 5120 ਰੁਪਏ ਸਣੇ ਕਾਬੂ ਕੀਤਾ।