ਖੇਤਰੀ ਪ੍ਰਤੀਨਿਧ
ਪਟਿਆਲਾ, 11 ਨਵੰਬਰ
ਹੱਡੀਆਂ ਦੇ ਮਾਹਿਰ ਸੀਨੀਅਰ ਡਾਕਟਰ ਤੇ ਸਾਬਕਾ ਨਿਰਦੇਸ਼ਕ ਮੈਡੀਕਲ ਸਿੱਖਿਆ ਅਤੇ ਖੋਜ ਪੰਜਾਬ ਡਾ. ਰਤਨ ਲਾਲ ਮਿੱਤਲ ਨੂੰ ਮੈਡੀਕਲ ਖਿੱਤੇ ਵਿੱਚ ਆਪਣੀਆਂ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਲਈ ਭਾਰਤ ਸਰਕਾਰ ਵਲੋਂ ਸਾਲ 2021 ਲਈ ਪਦਮ-ਸ੍ਰੀ ਅਵਾਰਡ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਵਿੱਚ ਪਟਿਆਲਾ ਸ਼ਹਿਰੀਆਂ ਅਤੇ ਖਾਸ ਕਰਕੇ ਡਾਕਟਰੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਡਾ. ਮਿੱਤਲ ਦੀ ਪਟਿਆਲਾ ਵਾਪਸੀ ’ਤੇ ਅੱਜ ਦੇਰ ਸ਼ਾਮ ਪੋਲੋ ਗਰਾਊਂਡ ਫਰੈਂਡਜ਼ ਕਲੱਬ ਪਟਿਆਲਾ ਦੇ ਸੀਨੀਅਰ ਮੈਂਬਰਾਂ ਵਲੋਂ ਉਨ੍ਹਾਂ ਦੇ ਗ੍ਰਹਿ ਵਿੱਚ ਪਹੁੰਚ ਫੁੱਲਾਂ ਦੇ ਹਾਰ ਪਾ ਕੇ ਵਧਾਈ ਦਿੱਤੀ ਗਈ।