ਪੱਤਰ ਪ੍ਰੇਰਕ
ਦੇਵੀਗੜ੍ਹ, 14 ਮਈ
ਬਲਾਕ ਭੁਨਰਹੇੜੀ ਅਧੀਨ ਪਿੰਡ ਮਾਲੀ ਮਾਜਰਾ ਦੀ ਪੰਚਾਇਤੀ ਜ਼ਮੀਨ ਉਪਰ ਚੱਲ ਰਹੇ ਨਾਜਾਇਜ਼ ਕਬਜ਼ੇ ਨੂੰ ਪੰਚਾਇਤੀ ਵਿਭਾਗ ਵੱਲੋਂ ਪੁਲੀਸ ਫੋਰਸ ਦੀ ਮਦਦ ਨਾਲ ਛੁਡਾਇਆ ਗਿਆ। ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਤਹਿਸੀਲਦਾਰ ਮਨਦੀਪ ਕੌਰ, ਕਾਨੂੰਨਗੋ ਰਾਜੀਵ ਕੁਮਾਰ, ਪੰਚਾਇਤ ਅਫਸਰ ਗੁਰਮੀਤ ਸਿੰਘ, ਥਾਣਾ ਮੁਖੀ ਜੁਲਕਾਂ ਗੁਰਦੀਪ ਸਿੰਘ ਸੰਧੂ ਪੰਚਾਇਤ ਸਕੱਤਰ ਹਰਦੀਪ ਸਿੰਘ ਤੇ ਸਰਪੰਚ ਮਲਕੀਤ ਕੌਰ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਦਾਲਤ ਵੱਲੋਂ ਨਾਜਾਇਜ਼ ਕਬਜ਼ਾਧਾਰੀਆਂ ਖਿਲਾਫ ਕਬਜ਼ਾ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤਹਿਤ ਇਸ ਪਿੰਡ ਦੀ 3 ਏਕੜ ਚਾਰ ਕਨਾਲ ਛੇ ਮਰਲੇ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ। ਬੀਡੀਪੀਓ ਨੇ ਕਿਹਾ ਕਿ ਇਹ ਨਾਜਾਇਜ਼ ਕਬਜ਼ੇ ਹਟਾਉਣ ਕਾਰਨ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਬਲਜੀਤ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਅਜੈਬ ਸਿੰਘ ਨੰਬਰਦਾਰ, ਪਟਵਾਰੀ ਬੂਟਾ ਸਿੰਘ ਆਦਿ ਹਾਜ਼ਰ ਸਨ।