ਪਾਤੜਾਂ: ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਪਿੰਡ ਤੰਬੂਵਾਲਾ ਵਿੱਚ ਲੜਕੀਆਂ ਨੂੰ ਮੁਫ਼ਤ ਸਿਲਾਈ ਦੀ ਸਿਖਲਾਈ ਦੇਣ ਲਈ ਸੈਂਟਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸੰਸਥਾ ਦੇ ਆਗੂ ਗੁਰਦੀਪ ਸਿੰਘ ਡਰੌਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਟਰਸੱਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਅਤੇ ਇੰਦਰਜੀਤ ਕੌਰ ਦੇ ਰਹਿਨਮਾਈ ਹੇਠ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਖੋਲ੍ਹ ਕੇ ਮੁਫ਼ਤ ਸਿਖਲਾਈ ਦੇਣ ਨਾਲ ਲੋਕਾਂ ਨੂੰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ। ਪਿੰਡ ਤੰਬੂਵਾਲਾ ਦੇ ਸਿਲਾਈ ਸਿਖਲਾਈ ਕੇਂਦਰ ਵਿੱਚ ਬੇਅੰਤ ਕੌਰ ਲੜਕੀਆਂ ਨੂੰ ਟ੍ਰੇਨਿੰਗ ਦੇਵੇਗੀ ਤੇ 6 ਮਹੀਨੇ ਮਗਰੋਂ ਟੈਸਟ ਲੈ ਕੇ ਤਜਰਬੇ ਦਾ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ। – ਪੱਤਰ ਪ੍ਰੇਰਕ