ਰਾਜਪੁਰਾ: ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਬੈਂਕ ਕਰਜ਼ਾ ਨਾ ਮੋੜਨ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਅਦਾਲਤ ਦੇ ਹੁਕਮ ਅਨੁਸਾਰ ਕੁਲਵੰਤ ਸਿੰਘ ਵਾਸੀ ਮਕਾਨ ਨੰ. 288 ਪਿੰਡ ਗੁਰਦਿੱਤਪੁਰਾ ਹਾਲ ਵਾਸੀ ਮਕਾਨ ਨੰ. 2250 ਸੈਕਟਰ-40 ਸੀ ਚੰਡੀਗੜ੍ਹ ਨੇ 2015 ਵਿੱਚ ਐੱਸਬੀਆਈ ਪਾਸੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪ੍ਰੰਤੂ ਇਹ ਵਾਪਸ ਨਹੀਂ ਕੀਤਾ। -ਪੱਤਰ ਪ੍ਰੇਰਕ