ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੂਨ
ਸਰਕਾਰੀ ਮਹਿੰਦਰਾ ਕਾਲਜ ਦੇ ਚੌੌਥਾ ਦਰਜਾ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਪ੍ਰਿੰਸੀਪਲ ਹਰਸਿਮਰਤ ਕੌਰ ਨਾਲ ਹੋਈ। ਇਸ ਦੌਰਾਨ ਮੌਕੇ ਕਾਲਜ ਦੇ ਪ੍ਰੋਫੈਸਰ ਅਤੇ ਹੋਰ ਦਫਤਰੀ ਅਮਲਾ ਸ਼ਾਮਲ ਹੋਇਆ ਇਸ ਮੌਕੇ ਹੀ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ ਸਮੇਤ ਬਲਜਿੰਦਰ ਪੰਜੇਟਾ, ਮੁਕੇਸ਼ ਕੁਮਾਰ ਨੇ ਵੀ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਵਰਦੀਆਂ, ਜਰਸੀਆਂ, ਬੂਟ ਤੇ ਚੱਪਲਾਂ ਸਮੇਤ ਓਵਰਕੋਟ ਬਜਟ ਉਪਲਬਧ ਹੋਣ ਉਪਰੰਤ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰਾਂ ਹੋਈਆਂ। ਕਾਲਜ ਦੇ ਮੁਲਾਜ਼ਮਾਂ ਨੇ ਵੱਖਰੀ ਮੀਟਿੰਗ ਕਰਕੇ ਮੰਗਾਂ ਸਬੰਧੀ ਹੋਈ ਗੱਲਬਾਤ ਤੋਂ ਜਾਣੂ ਕਰਵਾਇਆ । ਇਸ ਮੌਕੇ ਕਾਲਜ ਯੂਨੀਅਨ ਦਫਤਰ ਅੱਗੇ ਮਰਹੂਮ ਮੁਲਾਜ਼ਮ ਨੇਤਾ ਸੱਜਣ ਸਿੰਘ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਮੁਕੇਸ਼ ਸਕੱਤਰ, ਹਵਲਦਾਰ ਲਾਲੂ, ਅਵਤਾਰ ਸਿੰਘ, ਰਜਤ ਰਾਮ, ਸੁਨੀਤਾ, ਮਹਿੰਦਰ ਸਿੰਘ, ਸਤਪਾਲ, ਬਾਬੂ ਲਾਲ ਹਾਜ਼ਰ ਸਨ।