ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਅਪਰੈਲ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇੱਥੇ ਪਿਛਲੇ 24 ਦਿਨ ਤੋਂਬੀ.ਐੱਸ.ਐੱਨ.ਐੱਲ.ਟਾਵਰ ‘ਤੇ ਚੜੇ ਦੋ ਬੇਰੁਜ਼ਗਾਰਾਂ ਅਧਿਆਪਕਾਂ ਤੋਂ ਸੱਤਾ ਧਿਰ ਕਾਂਗਰਸ ਨੇ ਅਸਲੋਂ ਹੀ ਮੁੱਖ ਮੋੜ ਲਿਆ ਹੈ ਪਰ ਵਿਰੋਧੀ ਧਿਰ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਬੇਰੁਜ਼ਗਾਰਾਂ ਦੇ ਅੰਦੋਲਨ ਦੇ ਸਮਰੱਥਨ ’ਚ ਖੁੱਲ੍ਹਕੇ ਅੱਗੇ ਆਉਣ ਲੱਗੀਆਂ ਹਨ ਅੱਜ ਸਾਬਕਾ ਅਕਾਲੀ ਮੰਤਰੀ ਤੇ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਬੇਰੁਜ਼ਗਾਰਾਂ ਅਧਿਅਪਕਾਂ ਦੇ ਸਮਰਥਨ ’ਚ ਲੀਲਾ ਭਵਨ ਟਾਵਰ ਹੇਠਾਂ ਉਚੇਚੇ ਤੌਰ ਉੱਤੇ ਸ਼ਾਮਲ ਹੋਏ। ਉਨ੍ਹਾਂ ਬੇਰੁਜ਼ਗਾਰਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪਹਿਲ ‘ਤੇ ਰੋਜਗਾਰ ਪ੍ਰਦਾਨ ਕਰਵਾਇਆ ਜਾਵੇਗਾ।ਦੱਸਣਯੋਗ ਹੈ ਕਿ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈਕੇ ਟਾਵਰ ‘ਤੇ ਚੜ੍ਹਕੇ ਰੋਸ ਪ੍ਰਗਟਾਅ ਰਹੇ ਹਨ।ਸੱਤਾਧਾਰੀ ਧਿਰ ਤੋਂ ਆਪਣੀ ਹੋ ਰਹੀ ਅਣਦੇਖੀ ਤੋਂ ਖ਼ਫ਼ਾ ਅੰਦੋਲਨਕਾਰੀ ਅਧਿਆਪਕ ਆਪਣੇ ਅੰਦੋਲਨ ਨੂੰ ਤਿੱਖਾ ਕਰਨ ਲਈ ਕੋਈ ਸਖਤ ਕਦਮ ਚੁੱਕ ਸਕਦੇ ਹਨ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।