ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਗਸਤ
ਯੂਨੀਵਰਸਲ ਵੈੱਲਫੇਅਰ ਕਲੱਬ ਪੰਜਾਬ ਵੱਲੋਂ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਬਲੱਡ ਬੈਂਕ ਵਿਚ ਰਵਿੰਦਰ ਭਾਂਖਰ ਕੈਂਪ ਕਮਾਂਡਰ ਦੀ ਅਗਵਾਈ ਹੇਠਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਰਿਟਾਇਰਡ ਡੀਐੱਸਪੀ ਨਾਹਰ ਸਿੰਘ ਫਤਿਹਮਾਜਰੀ ਨੇ 56ਵੀਂ ਵਾਰ ਖ਼ੂਨਦਾਨ ਕਰ ਕੇ ਕੀਤਾ। ਇਸ ਮੌਕੇ ਸੁਰਜੀਤ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ ਨੌਗਾਵਾਂ, ਗੁਰਚਰਨਜੀਤ ਸ਼ੇਖੂਪੁਰ, ਗੁਰਤੇਜ ਸਿਉਣਾ, ਮਹਿੰਗਾ ਸਿੰਘ, ਜੈਪਾਲ ਸਿੰਘ, ਜੋਗਾ ਸਿੰਘ ਅਸ਼ੋਕ ਕੁਮਾਰ ਤੇ ਸੁਖਦੀਪ ਸਿੰਘ ਨੇ ਵੀ ਖ਼ੂਨਦਾਨ ਕੀਤਾ। ਵਾਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਡੀਐੱਸਪੀ ਪ੍ਰਿਤਪਾਲ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ। ਸਾਬਕਾ ਇੰਸਪੈਕਟਰ ਪਰਮਜੀਤ ਕੁਮਾਰ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ।
ਧੂਰੀ (ਖੇਤਰੀ ਪ੍ਰਤੀਨਿਧ): ਸਮਾਜ ਸੇਵੀ ਸੰਸਥਾ ਸਟੈਪ ਆਨ ਸੁਸਾਇਟੀ ਧੂਰੀ ਵੱਲੋਂ ਅੱਜ ਇੱਥੇ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ ਵਿੱਚ ਸੰਸਥਾ ਦੇ ਪ੍ਰਧਾਨ ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਿਮਰਪ੍ਰਤਾਪ ਸਿੰਘ ਬਰਨਾਲਾ, ਅਕਾਲੀ ਦਲ (ਸੰਯੁਕਤ) ਦੇ ਆਗੂ ਅਮਨਵੀਰ ਸਿੰਘ ਚੈਰੀ, ਸਮਾਜਸੇਵੀ ਅਸ਼ੋਕ ਕੁਮਾਰ ਲੱਖਾ, ਆਪ ਦੇ ਵਪਾਰ ਸੈਲ ਦੇ ਸੁਬਾਈ ਸੰਯੁਕਤ ਸਕੱਤਰ ਐਸ.ਐਸ ਚੱਠਾ ਤੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਸ਼ਿਰਕਤ ਕਰਦਿਆਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਪਿੰਡ ਬਡਲਾ ਵਿੱਚ ਖੂਨਦਾਨ ਕੈਂਪ
ਦੇਵੀਗੜ੍ਹ (ਪੱਤਰ ਪ੍ਰੇਰਕ): ਡਾ. ਭੀਮ ਰਾਓ ਅੰਬੇਦਕਰ ਯੁਵਕ ਸੇਵਾਵਾਂ ਕਲੱਬ ਬਡਲਾ, ਗ੍ਰਾਮ ਪੰਚਾਇਤ ਪਿੰਡ ਸ਼ੇਖੂਪੁਰ ਨੇ ‘ਜਾਗਦੇ ਰਹੋ’ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਬਡਲਾ ਵਿੱਚ ਦਿੱਲੀ ਧਰਨੇ ਵਿੱਚ ਸ਼ਹੀਦ ਹੋਏ ਸਵ: ਰਾਜੂ ਬਾਵਾ ਦੀ ਯਾਦ ’ਚ ਖੂਨ ਦਾਨ ਕੈਂਪ ਲਗਾਇਆ ਜਿਸ ਦਾ ਉਦਘਾਟਨ ਮਹਿੰਦਰ ਸਿੰਘ, ਅਸ਼ੋਕ ਕੁਮਾਰ, ਕਾਲਾ ਭਾਰਤੀ ਅਤੇ ਪਵਨ ਕੁਮਾਰ ਨੇ ਖੂਨਦਾਨ ਕਰ ਕੇ ਕੀਤਾ। ਮੁੱਖ ਮਹਿਮਾਨ ਦੇ ਤੌਰ ’ਤੇ ਸਰਪੰਚ ਬੂਟਾ ਸਿੰਘ ਸ਼ੇਖੂਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ 25 ਯੂਨਿਟ ਖੂਨ ਇਕੱਤਰ ਕੀਤਾ ਗਿਆ।