ਜੰਗਲਾਤ ਕਾਮਿਆਂ ਨੇ ਸਰਕਲ ਦਫ਼ਤਰ ਘੇਰ ਕੇ ਰੈਲੀ ਕੀਤੀ

ਜੰਗਲਾਤ ਕਾਮਿਆਂ ਨੇ ਸਰਕਲ ਦਫ਼ਤਰ ਘੇਰ ਕੇ ਰੈਲੀ ਕੀਤੀ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 22 ਸਤੰਬਰ

ਜੰਗਲਾਤ ਕਾਮਿਆਂ ਨੇ ਅੱਜ ਜੰਗਲਾਤ ਦਾ ਸਾਊਥ ਸਰਕਲ ਦਫ਼ਤਰ ਘੇਰ ਕੇ ਰੈਲੀ ਕੀਤੀ। ਇਸ ਦੌਰਾਨ ਜਿਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਉੱਥੇ ਹੀ ਕੇਂਦਰ ਦੀ ਮੋਦੀ ਸਰਕਾਰ ਦੀ ਅਰਥੀ ਸਾੜ ਕੇ ਵਿਖਾਵਾ ਕੀਤਾ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਵੱਲੋਂ ਮੁਲਾਜ਼ਮਾਂ ਦੇ ਸਾਂਝੇ ਫ਼ਰੰਟ ਦੇ ਸੱਦੇ ’ਤੇ ਲੜੀਵਾਰ ਐਕਸ਼ਨ ਦੇ ਪੰਜਵੇਂ ਦਿਨ ਜੰਗਲਾਤ ਸਾਊਥ ਸਰਕਲ ਦਫ਼ਤਰ ਅੱਗੇ ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ ਵਿਰੁੱਧ ਰੈਲੀ ਕੀਤੀ ਤੇ ਪਿੱਟ ਸਿਆਪਾ ਕੀਤਾ। ਇਸ ਵਿੱਚ ਜੰਗਲਾਤ ਵਿਭਾਗ, ਜੰਗਲਾਤ ਨਿਗਮ ਵਿਚਲੇ ਦਿਹਾੜੀਦਾਰਾਂ, ਕੰਟਰੈਕਟ, ਆਊਟ ਸੋਰਸ ਕਾਮਿਆਂ ਨੂੰ ਪੱਕਾ ਕਰਨ ਤੇ ਘੱਟੋ-ਘੱਟ ਉਜ਼ਰਤਾਂ ਵਿੱਚ ਵਾਧਾ ਕਰਨ ਅਤੇ ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ ਦੀਆਂ ਮੰਗਾਂ ਜੋ ਪਿਛਲੇ ਤਿੰਨ ਸਾਲਾਂ ਤੋਂ ਉਠਾਈਆਂ ਜਾ ਰਹੀਆਂ ਹਨ ਦਾ ਜ਼ਿਕਰ ਮੁਲਾਜ਼ਮ ਆਗੂਆਂ ਨੇ ਕੀਤਾ। ਤਿੰਨ ਘੰਟਿਆਂ ਤੋਂ ਵੱਧ ਸਮਾਂ ਚੱਲੀ ਰੈਲੀ ਮੁਲਾਜ਼ਮ ਜਥੇਬੰਦੀਆਂ ਵੱਲੋਂ 25 ਸਤੰਬਰ ਦੇ ਪੰਜਾਬ ਬੰਦ ਦੀ ਵੀ ਜ਼ੋਰਦਾਰ ਹਮਾਇਤ ਕੀਤੀ ਗਈ। ਰੈਲੀ ਵਿੱਚ ਸ਼ਾਮਲ ਆਗੂਆਂ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਕੁਲਵਿੰਦਰ ਸਿੰਘ ਕਾਲਵਾ, ਰਾਮ ਲਾਲ ਰਾਮਾ, ਤਰਲੋਚਨ ਮਾੜੂ ਗਿਰ, ਦਰਸ਼ਨ ਸਿੰਘ ਭਾਦਸੋਂ, ਗੁਰਮੇਲ ਸਿੰਘ ਸਮਾਣਾ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮੰਡੌਲੀ ਰਾਮਪੁਰਾ, ਕੇਸਰ ਸਿੰਘ ਸੈਣੀ, ਕਾਕਾ ਸਿੰਘ, ਅਮਰਜੀਤ ਸਿੰਘ, ਸ਼ਾਮ ਸਿੰਘ, ਪ੍ਰੀਤਮ ਚੰਦ ਠਾਕੁਰ, ਰਤਨ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਮਾਧੋ ਲਾਲ, ਧਰਮਪਾਲ, ਜਗਰੂਪ ਖਾਨ, ਬਲਵਿੰਦਰ ਸਿੰਘ ਨਵੀਪੁਰ, ਇੰਦਰਪਾਲ, ਪ੍ਰਕਾਸ਼ ਸਿੰਘ ਲੁਬਾਣਾ, ਲਾਭ ਸਿੰਘ, ਸ੍ਰੀਮਤੀ ਬਬਲੀ, ਬੰਸੀ ਲਾਲ ਸ਼ਾਮਲ ਸਨ। ਇਸ ਮੌਕੇ ਤੇ ਅਗਲੀ ਰੈਲੀ ਮਿਤੀ 23 ਨੂੰ ਸਿਹਤ ਵਿਭਾਗ ਰਜਿੰਦਰਾ ਹਸਪਤਾਲ ਅਤੇ 24 ਨੂੰ ਜਲ ਸਰੋਤ ਵਿਭਾਗ (ਆਈਬੀ) ਅੱਗੇ ਕਰਨ ਦਾ ਐਲਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All