ਰਾਜਪੁਰਾ (ਪੱਤਰ ਪ੍ਰੇਰਕ): ਪਟਿਆਲਾ ਵਿੱਚ ਕਰਵਾਏ ਗਏ ਦੋ ਰੋਜ਼ਾ ਜ਼ੋਨਲ ਖੇਡ ਮੇਲੇ ਦੌਰਾਨ ਸਰਕਾਰੀ ਆਈਟੀਆਈ ਰਾਜਪੁਰਾ ਦੇ ਸਿੱਖਿਆਰਥੀਆਂ ਨੇ ਮੈਡਲ ਜਿੱਤ ਕੇ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਦੀਪਾਲੀ ਨੇ ਦੱਸਿਆ ਕਿ ਰਾਜਪੁਰਾ ਆਈ.ਟੀ.ਆਈ ਦੇ ਹਰਮਨ ਸਿੰਘ ਨੇ ਹਾਈ ਜੰਪ ਤੇ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ। ਗਗਨਪ੍ਰੀਤ ਸਿੰਘ ਨੇ ਸ਼ਾਰਟਪੁੱਟ ਵਿੱਚ ਸੋਨਾ, ਹਰਮਨ ਸਿੰਘ ਨੇ 200 ਮੀਟਰ ਦੌੜ ਵਿੱਚ ਚਾਂਦੀ, ਜਗਦੀਸ਼ ਸਿੰਘ ਜੈਵਲਿਨ ਥ੍ਰੋਅ ਵਿੱਚ ਕਾਂਸੀ, ਵਰਿੰਦਰ ਸਿੰਘ 5000 ਮੀਟਰ ਦੌੜ ਵਿੱਚ ਕਾਂਸੀ, ਗਗਨਦੀਪ ਸਿੰਘ ਨੇ 800 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ।