ਪੱਤਰ ਪ੍ਰੇਰਕ
ਘਨੌਰ, 20 ਜਨਵਰੀ
ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਸ਼ੰਭੂ, ਘਨੌਰ ਅਤੇ ਖੇੜੀ ਗੰਡਿਆਂ ਦੀ ਪੁਲੀਸ ਵੱਲੋਂ ਡੀ.ਐੱਸ.ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ, ਇੰਸਪੈਕਟਰ ਦਰਸ਼ਨ ਸਿੰਘ, ਗੁਰਮੀਤ ਸਿੰਘ ਤੇ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹਲਕਾ ਘਨੌਰ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਥਾਣਾ ਸ਼ੰਭੂ ਤੋਂ ਆਰੰਭ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ, ਮਦਨਪੁਰ-ਚਲਹੇੜੀ ਥੂਹਾ ਰੋਡ, ਸ਼ੰਭੂ-ਘਨੌਰ ਰੋਡ, ਘਨੌਰ-ਅੰਬਾਲਾ ਸ਼ਹਿਰ ਵਾਇਆ ਕਪੂਰੀ ਅਤੇ ਰਾਜਪੁਰਾ ਤੋਂ ਕਾਂਮੀ ਕਲਾਂ ਵਾਇਆ ਹਰਪਾਲਪੁਰ ਸਮੇਤ ਹਲਕੇ ਦੇ ਸਾਰੇ ਪਿੰਡਾਂ ਵਿੱਚ ਫਲੈਗ ਮਾਰਚ ਕੀਤਾ ਗਿਆ।
ਇਸ ਮੌਕੇ ਡੀ.ਐੱਸ.ਪੀ ਟਿਵਾਣਾ ਨੇ ਆਖਿਆ ਕਿ ਹਲਕੇ ਦੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੂੰ ਬੇਖੋਫ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਟਿਵਾਣਾ ਨੇ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।