ਸਮਾਣਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਜਥੇਦਾਰ ਬਲੌਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਮਣਾ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਜਗ੍ਹਾ ਬਣਾਈ। ਸਕੂਲ ਪ੍ਰਿੰਸੀਪਲ ਗੁਰਸੇਵਕ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ ਪਿੰਡ ਕੁਲਬੁਰਛਾਂ ਨੇ 97.85 ਫੀਸਦੀ ਅੰਕਾਂ ਨਾਲ ਸੂਬੇ ਭਰ ਵਿੱਚੋਂ ਅੱਠਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਨਵਜੋਤ ਕੌਰ ਪੁੱਤਰੀ ਰਾਜ ਕੁਮਾਰ ਪਿੰਡ ਫਤਿਹਗੜ੍ਹ ਛੰਨਾ ਨੇ 97.54 ਫੀਸਦੀ ਅੰਕਾਂ ਨਾਲ ਦਸਵਾਂ, ਰਮਨਦੀਪ ਕੌਰ ਪੁੱਤਰੀ ਅਮਰੀਕ ਸਿੰਘ ਪਿੰਡ ਬੰਮਣਾ ਨੇ 97.38 ਫੀਸਦੀ ਅੰਕਾਂ ਨਾਲ ਗਿਆਰ੍ਹਵਾਂ, ਗਰਿਮਾ ਰਾਣੀ ਪੁੱਤਰੀ ਲਛਮਣ ਦਾਸ ਪਿੰਡ ਗਾਜੇਵਾਸ ਨੇ 97.08 ਫੀਸਦੀ ਅੰਕਾਂ ਨਾਲ ਤੇਰਵਾਂ, ਹਰਵਿੰਦਰ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਪਿੰਡ ਧਰਮਗੜ੍ਹ ਨੇ 96.92 ਫੀਸਦੀ ਅੰਕਾਂ ਨਾਲ 14ਵਾਂ ਸਥਾਨ ਪ੍ਰਾਪਤ ਕੀਤਾ ਹੈ।