ਦੇਵੀਗੜ੍ਹ: ਪਾਣੀ ਦੀ ਘਾਟ ਕਾਰਨ ਕਈ ਥਾਈਂ ਝੋਨਾ ਸੁੱਕਣ ਲੱਗ ਪਿਆ ਹੈ। ਕੁਝ ਦਿਨ ਪਹਿਲਾਂ ਹੀ ਰਜਵਾਹਾ ਮਾਈਨਰ ਘੜਾਮ ਵਿੱਚ ਨਹਿਰੀ ਪਾਣੀ ਚੋਰੀ ਕਰਨ ਦੇ ਮਾਮਲੇ ਲੋਕਾਂ ਨੇ ਐੱਸਡੀਓ ਦੇ ਧਿਆਨ ਵਿੱਚ ਲਿਆਂਦੇ ਸਨ। ਐੱਸ.ਡੀ.ਓ. ਦੇਵੀਗੜ੍ਹ ਨੇ ਥਾਣਾ ਜੁਲਕਾਂ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਜਵਾਹਾ ਘੜਾਮ ਮਾਈਨਰ ’ਚੋਂ ਕੁਝ ਲੋਕ ਝੋਨੇ ਦੀ ਫਸਲ ਲਈ ਪਾਣੀ ਚੋਰੀ ਕਰਦੇ ਹਨ। ਇਸ ਦੋਸ਼ ਤਹਿਤ ਥਾਣਾ ਜੁਲਕਾਂ ਦੀ ਪੁਲੀਸ ਨੇ ਜਰਨੈਲ ਸਿੰਘ, ਅਮੀ ਚੰਦ, ਗੁਪਾਲ ਰਾਮ, ਕਰਮ ਚੰਦ ਵਾਸੀ ਰਾਮ ਨਗਰ ਚੂੰਨੀਵਾਲਾ ਅਤੇ ਹਰਦੇਵ ਸਿੰਘ ਵਾਸੀ ਪਿੰਡ ਮਿਹੋਣ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ