ਸਰਬਜੀਤ ਸਿੰਘ ਭੰਗੂ
ਪਟਿਆਲਾ,13 ਅਪਰੈਲ
ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਜਾਰੀ ਧਰਨੇ ਵਿਚ ਹਿੱਸਾ ਲੈ ਕੇ ਪਰਤ ਰਹੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਮੰਡੌੜ ਦੇ 43 ਸਾਲਾ ਕਿਸਾਨ ਨਿਰਮਲ ਸਿੰਘ ਦੀ ਰਸਤੇ ਵਿਚ ਸੜਕ ਹਾਦਸੇ ’ਚ ਮੌਤ ਹੋ ਗਈ ਸੀ।ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਆਦੇਸ਼ਾਂ ’ਤੇ ਮੰਤਰੀ ਦੇ ਪੀ.ਏ ਬਹਾਦਰ ਖਾਨ (ਮੈਂਬਰ ਘੱਟ ਗਿਣਤੀ ਕਮਿਸ਼ਨ ਪੰਜਾਬ) ਨੇ ਘਰ ਜਾ ਕੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਪਿੰਡ ਦੇ ਸਰਪੰਚ ਹਰਜਸਪਾਲ ਸਿੰਘ ਮੰਡੌੜ, ਨੌਜਵਾਨ ਕਾਂਗਰਸ ਆਗੂ ਮਦਨ ਭਾਰਦਵਾਜ ਆਲੋਵਾਲ, ਰੋਮੀ ਸਿੰਬੜੋ, ਬਲਾਕ ਸਮਿਤੀ ਮੈਂਬਰ ਰਘਬੀਰ ਸਿੰਘ ਖੱਟੜਾ ਮੌਜੂਦ ਸਨ।