ਪੱਤਰ ਪ੍ਰੇਰਕ
ਸ਼ੇਰਪੁਰ, 23 ਫਰਵਰੀ
ਸਮਾਜ ਸੇਵੀ ਭੋਲਾ ਸਿੰਘ ਯੂਐਸਏ ਨੇ ਪਿੰਡ ਘਨੌਰੀ ਕਲਾਂ ਵਿੱਚ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਦੇ ਕਮਰਿਆਂ ਵਿੱਚ ਮੈਟ ਲਗਾਏ ਜਾਣ ਦੇ ਚੱਲ ਰਹੇ ਕੰਮ ਵਿੱਚ ਆਰਥਿਕ ਸਹਾਇਤਾ ਦਿੰਦਿਆਂ ਆਪਣਾ ਯੋਗਦਾਨ ਪਾਇਆ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਹੈਪੀ, ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ, ਮੁਲਾਜ਼ਮ ਨੇਤਾ ਕੁਲਵੰਤ ਸਿੰਘ, ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਉਪ-ਚੇਅਰਮੈਨ ਰਤਿੰਦਰ ਰਤਨ ਘਨੌਰੀ, ਪੰਚ ਕਰਮਜੀਤ ਸਿੰਘ, ਸਾਬਕਾ ਪੰਚ ਗੁਰਸੇਵਕ ਸਿੰਘ ਨੇ ਐੱਨਆਰਆਈ ਭੋਲਾ ਸਿੰਘ ਅਤੇ ਮਾਸਟਰ ਹਰਬੰਸ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਅਧਿਆਪਕਾ ਨਿੰਦਰਜੀਤ ਕੌਰ, ਸ਼ਰਨਜੀਤ ਕੌਰ ਹਾਜ਼ਰ ਸਨ।