ਪਟਿਆਲਾ: ਪਟਿਆਲਾ ਰਿਆਸਤ ਦੌਰਾਨ ਉੱਚ ਅਹੁਦੇ ’ਤੇ ਰਹੇ ਲੈਫਟੀਨੈਂਟ ਜਨਰਲ ਗੁਰਦਿਆਲ ਸਿੰਘ ਹਰੀਕਾ ਦੀ ਨੂੰਹ ਮਨਜੀਤ ਕੌਰ ਹਰੀਕਾ (95) ਅਕਾਲ ਚਲਾਣਾ ਕਰ ਗਏ ਹਨ। ਇਸ ਨਾਲ਼ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਮਨਜੀਤ ਕੌਰ ਦੇ ਪੁੱਤਰ ਰਾਜੇਸ਼ਵਰ ਸਿੰਘ ਹਰੀਕਾ ਨੇ ਕਿਹਾ ਕਿ 16 ਜੂਨ ਨੂੰ ਪਾਏ ਜਾ ਰਹੇ ਪਾਠ ਦੇ ਭੋਗ ਸਬੰਧੀ ਸਮਾਗਮ ਕਰੋਨਾ ਕਾਰਨ ਸੀਮਤ ਰੱਖਿਆ ਜਾ ਰਿਹਾ ਹੈ। -ਖੇਤਰੀ ਪ੍ਰਤੀਨਿਧ