ਸਮਾਣਾ: ਸੋਮਵਾਰ ਸ਼ਾਮ ਨੂੰ ਯੂਨੀਕ ਪਾਰਕ ਵਿੱਚ ਦਰਜਨ ਤੋਂ ਵੱਧ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ ਨੂੰ ਘੇਰ ਕੇ ਕੁੱਟਣ ਤੋਂ ਬਚਾਉਣ ਲਈ ਸਾਹਮਣੇ ਆਏ ਲੋਕਾਂ ਨੂੰ ਖਦੇੜਨ ਲਈ ਕੀਤੇ ਹਵਾਈ ਫਾਇਰ ਕੀਤੇ ਗਏ ਸਨ। ਸਿਟੀ ਪੁਲੀਸ ਨੇ ਪੀੜਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਅਨੁਸਾਰ ਹਰਿਆਣਾ ਰਾਜ ਦੇ ਪਿੰਡ ਗੜ੍ਹੀ ਨਜ਼ੀਰ ਦੇ ਰਹਿਣ ਵਾਲੇ ਪੰਜ ਨਾਮਜ਼ਦ ਤੇ ਬਾਕੀ ਅਣਪਛਾਤੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ