ਪੱਤਰ ਪ੍ਰੇਰਕ
ਸਮਾਣਾ, 3 ਸਤੰਬਰ
ਵਿਆਹ ਦਾ ਝਾਂਸਾ ਦੇ ਕੇ ਇੱਕ ਨਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਚੰਦਨ ਸ਼ਰਮਾ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਲਾਲੀ ਰਾਮ ਨੇ ਦੱਸਿਆ ਕਿ ਲਾਪਤਾ ਨਬਾਲਗ ਦੀ ਮਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ 10ਵੀਂ ਵਿੱਚ ਪੜ੍ਹਦੀ ਉਸ ਦੀ ਬੇਟੀ ਝਗੜਾ ਕਰ ਕੇ 19 ਅਪਰੈਲ ਨੂੰ ਸ਼ਹਿਰ ਵਿੱਚ ਰਹਿ ਰਹੀ ਆਪਣੀ ਸਹੇਲੀ ਦੇ ਘਰ ਚਲੀ ਗਈ ਸੀ। ਬੀਤੀ 28 ਅਪਰੈਲ ਨੂੰ ਆਪਣੀ ਮਾਂ ਨਾਲ ਘਰ ਵਾਪਸ ਆਉਂਦੇ ਸਮੇਂ ਉਹ ਰਸਤੇ ਵਿੱਚ ਰੁਕ ਗਈ ਅਤੇ ਫਿਰ ਘਰ ਨਹੀਂ ਪਹੁੰਚੀ। ਤਲਾਸ਼ ਉਪਰੰਤ ਪਤਾ ਲੱਗਿਆ ਕਿ ਇੱਕ ਨੌਜਵਾਨ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।